ਗਿਆਨੀ ਮੇਵਾ ਸਿੰਘ ਯਾਦਗਾਰੀ ਗੁਰਮਤਿ ਕੈਂਪ ਸ਼ੁਰੂ
                    ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿੱਚ ਗਿਆਨੀ ਮੇਵਾ ਸਿੰਘ ਜੀ ਯਾਦਗਾਰੀ 35ਵਾਂ ਸਲਾਨਾ ਸੱਤ ਰੋਜ਼ਾ ਗੁਰਮਤਿ ਕੈਂਪ ਆਰੰਭ ਹੋਇਆ। ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਦੱਸਿਆ ਕਿ ਗਿਆਨੀ ਮੇਵਾ ਸਿੰਘ ਦੀ ਬਦੌਲਤ ਕਾਲਜ ਵਿੱਚ 1991 ਤੋਂ ਧਰਮ ਪ੍ਰਚਾਰ ਕਮੇਟੀ ਸ੍ਰੀ...
                
        
        
    
                 Advertisement 
                
 
            
        
                ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿੱਚ ਗਿਆਨੀ ਮੇਵਾ ਸਿੰਘ ਜੀ ਯਾਦਗਾਰੀ 35ਵਾਂ ਸਲਾਨਾ ਸੱਤ ਰੋਜ਼ਾ ਗੁਰਮਤਿ ਕੈਂਪ ਆਰੰਭ ਹੋਇਆ। ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਦੱਸਿਆ ਕਿ ਗਿਆਨੀ ਮੇਵਾ ਸਿੰਘ ਦੀ ਬਦੌਲਤ ਕਾਲਜ ਵਿੱਚ 1991 ਤੋਂ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਗੁਰਮਤਿ ਕੈਂਪ ਦੀ ਸ਼ੁਰੂਆਤ ਹੋਈ ਸੀ। ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਪੜਾਅ ’ਚ ਭਾਈ ਗੁਰਵਿੰਦਰ ਸਿੰਘ ਹਜੂਰੀ ਰਾਗੀ ਜਥਾ ਗੁਰਦੁਆਰਾ ਅੱਚਲ ਸਾਹਿਬ ਨੇ ਰਸਭਿੰਨਾ ਕੀਰਤਨ ਕੀਤਾ। ਜਥੇਦਾਰ ਗੁਰਚਰਨ ਸਿੰਘ ਟੌਹੜਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਅਤੇ ਪ੍ਰਚਾਰਕ ਗੁਰਨਾਮ ਸਿੰਘ ਤੇ ਗੁਰਜੀਤ ਸਿੰਘ ਨੇ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਦਾ ਸਿਧਾਂਤ ਸਾਂਝਾ ਕੀਤਾ। ਦੂਜੇ ਪੜਾਅ ’ਚ ਢਾਡੀ ਜਥਾ ਭਾਈ ਦਲਜੀਤ ਸਿੰਘ ਵਿਛੋਆ ਨੇ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਾਰਾਂ ਪੇਸ਼ ਕੀਤੀਆਂ। ਇਤਿਹਾਸਕ ਤਸਵੀਰਾਂ ਦੀ ਨੁਮਾਇਸ਼ ਅਤੇ ਵਿਦਿਆਰਥਣਾਂ ਦੁਆਰਾ ਸਿੱਖ ਕੌਮ ਦੇ ਜਰਨੈਲ, ਸਿੱਖ ਇਤਿਹਾਸ, ਗੁਰ ਇਤਿਹਾਸ ਤੇ ਸਿੱਖ ਵਿਚਾਰਧਾਰਾ ਨਾਲ ਸਬੰਧਿਤ ਕਾਰਡ, ਮੈਗਜ਼ੀਨ ਦੀ ਪ੍ਰਦਰਸ਼ਨੀ ਲਗਾਈ। ਕੈਂਪ ’ਚ ਬਾਬਾ ਬਲਵਿੰਦਰ ਸਿੰਘ ਗੁਰਦੁਆਰਾ ਰਾਜਾ ਰਾਮ, ਭਾਈ ਬਹਾਲ ਸਿੰਘ ਇੰਚਾਰਜ ਪੰਜਾਬ ਬ੍ਰਾਂਚ ਗ੍ਰਾਮ ਨੇ ਹਾਜ਼ਰੀ ਭਰੀ। 
            
        
    
    
    
    
                 Advertisement 
                
 
            
        
                 Advertisement 
                
 
            
         
 
             
            