ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹ ਕੇਂਦਰ ਤੇ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਨਤੀਜਾ ਕਰਾਰ

w ਜਮਹੂਰੀ ਕਿਸਾਨ ਸਭਾ ਨੇ ਹਡ਼੍ਹ ਪ੍ਰਭਾਵਿਤ ਪਿੰਡਾਂ ’ਚ ਰਾਹਤ ਸਮੱਗਰੀ ਵੰਡੀ
ਰਾਹਤ ਸਮੱਗਰੀ ਲੈ ਕੇ ਰਵਾਨਾ ਹੁੰਦੇ ਹੋਏ ਸਤਨਾਮ ਸਿੰਘ ਅਜਨਾਲਾ ਤੇ ਹੋਰ। -ਫੋਟੋ: ਮਿੰਟੂ
Advertisement

ਗੱਗੋਮਾਹਲ ਅਤੇ ਰਮਦਾਸ ਦੇ ਪਿੰਡਾਂ ਵਿੱਚ ਹੜ੍ਹਾਂ ਦੇ ਪਾਣੀ ਨੇ ਬਹੁਤ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਫਸਲਾਂ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਈਆਂ ਹਨ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ 40-50 ਨੌਜਵਾਨਾਂ ਦੀ ਟੀਮ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਰਮਦਾਸ, ਸ਼ਾਹ ਹਬੀਬ ਕੋਟਲੀ, ਮੰਦਰਾਂ ਵਾਲਾ, ਬਗਵਾਨਪੁਰਾ, ਕਤਲਾ, ਰੂੜੇਵਾਲ, ਨੰਗਲ ਸੋਹਲ, ਘੁਮਰਾਹ, ਪੰਜਗਰਾਈਆਂ, ਸਿੰਘੋਕੇ, ਨਿਸੋਕੇ, ਪੱਸ਼ੀਆ ਆਦਿ ਪਿੰਡਾਂ ਵਿੱਚ ਟਰੈਕਟਰ ਟਰਾਲੀਆਂ ਦੇ ਕਾਫਲੇ ਰਾਹੀਂ ਰਾਹਤ ਸਮੱਗਰੀ ਵੰਡੀ ਹੈ। ਸਤਨਾਮ ਸਿੰਘ ਨੇ ਕਿਹਾ ਕਿ ਇਹ ਹੜ੍ਹ ਕੁਦਰਤੀ ਆਫਤ ਨਹੀਂ ਸਗੋਂ ਕੇਂਦਰ ਅਤੇ ਪੰਜਾਬ ਸਰਕਾਰਾਂ ਦੀ ਨਲਾਇਕੀ ਦੀ ਵਜ੍ਹਾ ਕਾਰਨ ਆਏ ਹਨ ਜਿਸ ਦੇ ਅਗਾਊ ਪ੍ਰਬੰਧ ਕਰਕੇ ਰੋਕਿਆ ਜਾ ਸਕਦਾ ਸੀ। ਟੀਮ ਨੇ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 70,000 ਰੁਪਏ ਅਤੇ ਮਜ਼ਦੂਰਾਂ ਨੂੰ 7000 ਰੁਪਏ, ਹੜ੍ਹਾਂ ਨਾਲ ਢੱਠੇ ਘਰਾਂ ਦਾ 10 ਲੱਖ ਰੁਪਏ ਤੇ ਪ੍ਰਤੀ ਡੰਗਰ ਇੱਕ ਲੱਖ ਤੇ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।

Advertisement
Advertisement
Show comments