‘ਪੰਜ ਰੋਜ਼ਾ ਨਾਟ ਉਤਸਵ’ ਦਾ ਆਗਾਜ਼
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 3 ਜੁਲਾਈ
ਨਾਟ ਸੰਸਥਾ ਮੰਚ-ਰੰਗਮੰਚ ਅਤੇ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚਲ ਰਹੀ ਰੰਗਮੰਚ ਕਾਰਜਸ਼ਾਲਾ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਲੇਖਿਕਾ ਅਗਾਥਾ ਕ੍ਰਿਸਟੀ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਣਾ ਦਾ ਨਿਰਦੇਸ਼ਿਤ ਕੀਤਾ ਨਾਟਕ ‘ਗਵਾਹੀ’ ਦਾ ਅੱਜ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਮੰਚਨ ਕੀਤਾ ਗਿਆ।
ਅਗਾਥਾ ਕ੍ਰਿਸਟੀ ਦੇ ਲਿਖੇ ਨਾਟਕ ‘ਵਿਟਨਸ ਫ਼ਾਰ ਪਰੋਸੀਕੁਯੋਸ਼ਨ’ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਨਾਟਕ ‘ਗਵਾਹੀ’ ਹੈ ਜਿਹੜਾ ਕੋਰਟ ਰੂਮ ਡਰਾਮਾ ਹੈ। ਅਗਾਥਾ ਕ੍ਰਿਸਟੀ ਅੰਗਰੇਜ਼ੀ ਦੀ ਪ੍ਰਸਿੱਧ ਲੇਖਿਕਾ ਹੈ ਜੋ ਮਰਡਰ ਮਿਸਟਰੀਜ਼ ਲਿਖਣ ਕਰਕੇ ਮਸ਼ਹੂਰ ਹੋਈ ਸੀ। ‘ਗਵਾਹੀ’ ਵਿੱਚ ਵੀ ਕਹਾਣੀ ਕਤਲ ਕਾਂਡ ਦੇ ਆਲੇ-ਦੁਆਲੇ ਘੁੰਮਦੀ ਹੈ। ਅਖੀਰ ’ਚ ਪਤਾ ਲਗਦਾ ਹੈ ਕਿ ਕਾਤਿਲ ਅਸਲ ਵਿੱਚ ਕੌਣ ਹੈ। ਇਸ ਨਾਟਕ ਵਿੱਚ ਭਾਗ ਲੈਣ ਵਾਲੇ ਰੰਗਮੰਚ ਦੇ ਵਿਦਿਆਰਥੀ ਜਸਵੀਨ ਕੌਰ, ਹੇਮੰਤ ਸਿੰਘ, ਪਿਯੂਸ਼ ਸ਼ਰਮਾ, ਨਵਦੀਪ ਸਿੰਘ, ਗੁਰਪਿਆਰ ਸਿੰਘ, ਕੁਲਵਿੰਦਰ ਸਿੰਘ, ਅਨਨਿਆ ਪਰਿਹਾਰ, ਕੁਸ਼ਾਲ ਜੈਸਵਾਨੀ, ਸ਼ੁਭਮ ਨਾਮਾ, ਗੁਰਪ੍ਰੀਤ ਸਿੰਘ, ਕਰਿਤਿਕਾ ਰਾਜਪੂਤ, ਹਰਸ਼ਿਤ ਸ਼ਰਮਾ, ਨਵਜੀਤ ਕੌਰ, ਗੁਰਲੀਨ ਕੌਰ, ਬਬਲੀ ਸਿੰਘ, ਜੁਝਾਰ ਸਿੰਘ, ਅਭਿਨਵ ਮਿਸ਼ਰਾ, ਸਤਪਾਲ ਸਿੰਘ, ਜਸਕਰਨ ਸਿੰਘ, ਏਕਮ ਸਿੰਘ ਧਾਲੀਵਾਲ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਅਨਮੋਲਦੀਪ, ਜ਼ਸਨਦੀਪ ਸਿੰਘ, ਪਰਮਵੀਰ ਸਿੰਘ, ਚਿਮਨ ਜੀਰਾ, ਅਕਸ਼ੈ, ਜੋਏ ਸ਼ਰਮਾ, ਸ਼ਿਵਮ, ਆਮੀਨ, ਅਕਾਸ਼ਦੀਪ, ਰਾਜਾ ਆਦਿ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ। ਇਸ ਮੌਕੇ ਡਾ. ਅਰਵਿੰਦਰ ਕੌਰ ਧਾਲੀਵਾਲ, ਭੂਪਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਫ਼ਿਲਮੀ ਅਦਾਕਾਰ ਹਰਦੀਪ ਗਿੱਲ, ਪਾਰਥੋ ਬੈਨਰਜ਼ੀ, ਸੁਮੀਤ ਸਿੰਘ ਆਦਿ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।