ਕਾਰੋਬਾਰੀ ਦੇ ਘਰ ’ਤੇ ਫਾਇਰਿੰਗ
ਫ਼ਿਰੌਤੀ ਨਾ ਦੇਣ ’ਤੇ ਚਲਾੲੀਆਂ ਗੋਲੀਆਂ
Advertisement
ਪੱਟੀ ਇਲਾਕੇ ਦੇ ਪਿੰਡ ਕਾਲੇਕੇ ਉਤਾੜ ਦੇ ਕਾਰੋਬਾਰੀ ਗੁਰਸ਼ੇਰ ਸਿੰਘ ਵੱਲੋਂ ਗੈਂਗਸਟਰ ਅਫਰੀਦੀ ਵਾਸੀ ਤੂਤ ਨੂੰ 50 ਲੱਖ ਰੁਪਏ ਦੀ ਫ਼ਿਰੌਤੀ ਨਾ ਦੇਣ ’ਤੇ ਉਸ ਦੇ ਗੁਰਗਿਆਂ ਨੇ ਸੋਮਵਾਰ ਨੂੰ ਦੁਪਹਿਰ ਵੇਲੇ ਉਸ ਦੇ ਘਰ ’ਤੇ ਗੋਲੀਆਂ ਚਲਾ ਦਿੱਤੀਆਂ। ਕਾਰੋਬਾਰੀ ਗੁਰਸ਼ੇਰ ਸਿੰਘ ਨੇ ਇਸ ਸਬੰਧੀ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਉਸ ਨੂੰ ਬੀਤੇ ਸਮੇਂ ਤੋਂ ਲਗਾਤਾਰ ਅਫਰੀਦੀ ਵੱਲੋਂ ਫ਼ਿਰੌਤੀ ਦੀ ਮੰਗ ਕਰਨ ਦੀਆਂ ਕਾਲਾਂ ਅਤੇ ਵਟਸਐੱਪ ’ਤੇ ਫ਼ਿਰੌਤੀ ਦੀ ਮੰਗ ਕਰਨ ਦੇ ਸੁਨੇਹੇ ਆ ਰਹੇ ਸਨ ਅਤੇ ਉਹ ਇਹ ਰਾਸ਼ੀ ਦੇਣ ਤੋਂ ਇਨਕਾਰ ਕਰਦਾ ਆ ਰਿਹਾ ਸੀ| ਇਸ ’ਤੇ ਅਫਰੀਦੀ ਦੇ ਗੁਰਗਿਆਂ ਨੇ ਉਸ ਦੇ ਘਰ ’ਤੇ ਗੋਲੀਆਂ ਚਲਾਈਆਂ| ਇਸ ਸਬੰਧੀ ਪੱਟੀ ਸਦਰ ਦੀ ਪੁਲੀਸ ਨੇ ਅਫਰੀਦੀ ਤੇ ਉਸ ਦੇ ਦੋ ਅਣਪਛਾਤੇ ਗੁਰਗਿਆਂ ਖਿਲਾਫ਼ ਬੀਤੇ ਕੱਲ੍ਹ ਬੀ ਐੱਨ ਐੱਸ ਦੀ ਦਫ਼ਾ 308 (4), 125, 351(3) ਤੇ ਅਸਲਾ ਐਕਟ ਦੀ ਦਫ਼ਾ 25, 54, 59 ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਹੈ|
Advertisement
Advertisement
