ਗੰਡੋਇਆਂ ਨਾਲ ਤਿਆਰ ਖਾਦ ਵੰਡੀ
ਨਗਰ ਨਿਗਮ ਵੱਲੋਂ ਪ੍ਰਾਜੈਕਟ ਕੋਆਰਡੀਨੇਟਰ ਮਨਪ੍ਰੀਤ ਸ਼ਰਮਾ ਅਤੇ ਰਜਨੀ ਦੀ ਅਗਵਾਈ ਵਿੱਚ ਵਿਦਿਆ ਐਜੂਕੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਵਰਮੀ ਕੰਪੋਸਟ ਖਾਦ ਵੰਡੀ ਗਈ। ਇਸ ਮੌਕੇ ਵਿਜੇ ਪਾਸੀ, ਪ੍ਰਤਿਭਾ ਖੋਸਲਾ, ਸਚਿਨ ਖੋਸਲਾ, ਊਸ਼ਾ ਪਾਸੀ, ਪਵਿੰਦਰ, ਮਨਜੀਤ ਆਦਿ ਹਾਜ਼ਰ ਸਨ। ਪ੍ਰਾਜੈਕਟ ਕੋਆਰਡੀਨੇਟਰ ਮਨਪ੍ਰੀਤ ਸ਼ਰਮਾ, ਰਜਨੀ, ਸੀਮਾ ਅਤੇ ਜੋਤੀ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਮਾਡਲ ਟਾਊਨ ਖੇਤਰ ਵਿੱਚ ਵਿਦਿਆ ਐਜੂਕੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਲੋਕਾਂ ਨੂੰ ਖਾਦ ਵੰਡੀ ਗਈ ਹੈ। ਨਗਰ ਨਿਗਮ ਅਧਿਕਾਰੀ ਮਨਪ੍ਰੀਤ ਸ਼ਰਮਾ ਅਤੇ ਰਜਨੀ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਵਿੱਚ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਡਸਟਬਿਨਾਂ ਵਿੱਚ ਪਾਉਣ ਜਿਸ ਨਾਲ ਨਗਰ ਨਿਗਮ ਦੇ ਸਫਾਈ ਮੁਲਾਜ਼ਮ ਉਸ ਨੂੰ ਲਿਜਾ ਕੇ ਕੁਝ ਦਿਨਾਂ ਤੱਕ ਉਸ ਨੂੰ ਰੱਖ ਕੇ ਗੰਡੋਇਆਂ ਵਾਲੀ ਖਾਦ ਤਿਆਰ ਕਰ ਦੇਣਗੇ। ਇਸ ਨੂੰ ਆਪੋ-ਆਪਣੇ ਬਗੀਚਿਆਂ ਵਿੱਚ ਪਾਇਆ ਜਾ ਸਕਦਾ ਹੈ। ਇਸ ਮੌਕੇ ਵਿਦਿਆ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਅਤੇ ਨਿਗਮ ਅਧਿਕਾਰੀਆਂ ਵੱਲੋਂ ਪੌਦਾ ਵੀ ਲਗਾਇਆ ਗਿਆ।