ਗੋਲੀ ਚਲਾਉਣ ਦੇ ਦੋਸ਼ ਹੇਠ ਪਿਓ ਕਾਬੂ; ਪੁੱਤਰ ਫਰਾਰ
ਪੁਲੀਸ ਚੌਕੀ ਨੌਸ਼ਹਿਰਾ ਪੰਨੂੰਆਂ ਦੀ ਪੁਲੀਸ ਨੇ ਐਤਵਾਰ ਰਾਤ ਵੇਲੇ ਇਲਾਕੇ ਦੇ ਪਿੰਡ ਢੋਟੀਆਂ ਦੇ ਦੁਕਾਨਦਾਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਉਸ ਦਾ ਲੜਕਾ ਮੌਕੇ ਤੋਂ ਫਰਾਰ ਹੋ ਗਿਆ| ਮੁਲਜ਼ਮ ਦੀ ਸ਼ਨਾਖਤ ਬਲਕਾਰ ਸਿੰਘ ਅਤੇ ਫਰਾਰ ਹੋਏ ਉਸ ਦੇ ਲੜਕੇ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋ ਹੋਈ ਹੈ। ਪਿੰਡ ਦੇ ਦੁਕਾਨਦਾਰ ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਐਤਵਾਰ ਦੀ ਰਾਤ ਵੇਲੇ ਜਸ਼ਨਪ੍ਰੀਤ ਸਿੰਘ ਉਸ ਦੀ ਦੁਕਾਨ ਸਾਹਮਣੇ ਆ ਕੇ ਮਾੜਾ-ਚੰਗਾ ਬੋਲ ਰਿਹਾ ਸੀ ਜਿਸ ਨੂੰ ਰੋਕਣ ’ਤੇ ਉਹ ਕੁਝ ਸਮੇਂ ਬਾਅਦ ਆਪਣੇ ਪਿਤਾ ਬਲਕਾਰ ਸਿੰਘ ਨਾਲ ਲੈ ਕੇ ਉਸ ਦੀ ਦੁਕਾਨ ਅੱਗੇ ਆ ਗਏ| ਉਨ੍ਹਾਂ ਗੁੱਸੇ ਵਿੱਚ ਆ ਕੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ| ਪੁਲੀਸ ਚੌਕੀ ਦੇ ਇੰਚਾਰਜ ਏਐੱਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਨੂੰ ਵਾਰਦਾਤ ਲਈ ਵਰਤੇ ਪਿਸਤੌਲ ਅਤੇ ਪੰਜ ਰੌਂਦਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਸ਼ਨਪ੍ਰੀਤ ਸਿੰਘ ਫਰਾਰ ਹੋ ਗਿਆ ਹੈ| ਘਟਨਾ ਵਿੱਚ ਕਿਸੇ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ| ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲੀਸ ਨੇ ਬੀ ਐਨ ਐੱਸ ਦੀ ਦਫ਼ਾ 115(2), 125, 351 (2), 3(5) ਅਤੇ ਅਸਲਾ ਐਕਟ ਦੀ ਦਫ਼ਾ 25, 27, 54, 59 ਅਧੀਨ ਕੇਸ ਦਰਜ ਕੀਤਾ ਹੈ|