ਰਾਵੀ ਪਾਰ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਜਾਣਾ ਸ਼ੁਰੂ
ਰਾਵੀ ਦਰਿਆ ਵਿੱਚ ਬੇਤਹਾਸ਼ਾ ਪਾਣੀ ਆਉਣ ਤੋਂ ਬਾਅਦ ਇੱਥੇ ਦਰਿਆ ਦੇ ਕੰਢੇ ਜਮ੍ਹਾਂ ਹੋਈ ਰੇਤ ਦੇ ਬਾਵਜੂਦ ਕਿਸਾਨਾਂ ਵੱਲੋਂ ਰਾਵੀ ਦਰਿਆ ਦੇ ਪਾਰ ਆਪਣੀਆਂ ਜ਼ਮੀਨਾਂ ਵਿੱਚ ਬੇੜੇ ਰਾਹੀਂ ਜਾ ਕੇ ਖੇਤੀਬਾੜੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਦ...
Advertisement
ਰਾਵੀ ਦਰਿਆ ਵਿੱਚ ਬੇਤਹਾਸ਼ਾ ਪਾਣੀ ਆਉਣ ਤੋਂ ਬਾਅਦ ਇੱਥੇ ਦਰਿਆ ਦੇ ਕੰਢੇ ਜਮ੍ਹਾਂ ਹੋਈ ਰੇਤ ਦੇ ਬਾਵਜੂਦ ਕਿਸਾਨਾਂ ਵੱਲੋਂ ਰਾਵੀ ਦਰਿਆ ਦੇ ਪਾਰ ਆਪਣੀਆਂ ਜ਼ਮੀਨਾਂ ਵਿੱਚ ਬੇੜੇ ਰਾਹੀਂ ਜਾ ਕੇ ਖੇਤੀਬਾੜੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਦ ਕਿ ਦਰਿਆ ਦੇ ਪਾਰ ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਨੂੰ ਚੁਕਾਉਣਾ ਕਿਸਾਨਾਂ ਲਈ ਅਜੇ ਵੀ ਮੁੱਖ ਚਣੌਤੀ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਅਜਨਾਲਾ ਦੇ ਪਿੰਡ ਕੋਟ-ਰਜ਼ਾਦਾ ਪੱਤਨ ਤੇ ਸਰਕਾਰ ਵੱਲੋਂ ਕਿਸਾਨਾਂ ਦੇ ਦਰਿਆ ਪਾਰ ਆਉਣ ਜਾਣ ਲਈ ਪਲਟੂਨ ਪੁਲ ਤਿਆਰ ਕੀਤਾ ਗਿਆ ਸੀ ਜੋ ਰਾਵੀ ਦਰਿਆ ਵਿੱਚ ਵੱਧ ਪਾਣੀ ਆਉਣ ਦੀ ਸੰਭਾਵਨਾ ਕਰਨ ਹਟਾ ਦਿੱਤਾ ਗਿਆ। ਇਸ ਕਾਰਨ ਹੁਣ ਕਿਸਾਨ ਬੇੜੀ ਰਾਹੀਂ ਜਾ ਕੇ ਆਪਣਾ ਕੰਮ ਕਰ ਰਹੇ ਹਨ।
ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨ ਗੁਰਿੰਦਰਬੀਰ ਸਿੰਘ, ਹਰਬੰਸ ਸਿੰਘ, ਮੰਗਲ ਸਿੰਘ ਆਦਿ ਨੇ ਦੱਸਿਆ ਕਿ ਦਰਿਆ ਨੇੜਲੀਆਂ ਜ਼ਮੀਨਾਂ ਵਿੱਚ ਦਰਿਆ ਦੀ ਰੇਤ ਪੈਣ ਨਾਲ ਵਾਹੀਯੋਗ ਜ਼ਮੀਨ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ ਅਤੇ ਖੇਤਾਂ ਨੂੰ ਪੱਧਰਾ ਕਰਕੇ ਇੱਕ ਸਾਰ ਕਰਨਾ ਬਹੁਤ ਵੱਡੀ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਦਰਿਆ ਵਿੱਚ ਪਾਣੀ ਵਧਣ ਤੋਂ ਬਾਅਦ ਕਿਸਾਨਾਂ ਦਾ ਆਪਣੇ ਪਾਰ ਦੇ ਖੇਤਾਂ ਵਿੱਚ ਜਾਣ ਲਈ ਪੂਰੀ ਤਰ੍ਹਾਂ ਸੰਪਰਕ ਟੁੱਟ ਗਿਆ ਸੀ ਅਤੇ ਹੁਣ ਪਾਣੀ ਘਟਣ ਕਾਰਨ ਬੇੜੇ ਚੱਲਣ ਲੱਗ ਪਏ।
Advertisement
ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਧਨਵੰਤ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ ਰਾਵੀ ਦਰਿਆ ਜੋ ਹੜ੍ਹਾਂ ਤੋਂ ਬਾਅਦ ਕਾਫੀ ਡੂੰਘਾ ਹੋਣ ਕਾਰਨ ਕਿਸਾਨਾਂ ਨੂੰ ਇਧਰ ਉਧਰ ਜਾਣ ਲਈ ਮੁਸ਼ਕਲ ਆ ਰਹੀ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਖਰਾਬ ਹੋਈ ਫਸਲ ਸਬੰਧੀ ਕਿਸਾਨਾਂ ਨੂੰ ਰਾਹਤ ਦਿੰਦਿਆਂ ਪ੍ਰਤੀ ਏਕੜ 70 ਹਜ਼ਾਰ ਰੁਪਏ ਮੁਆਵਜਾ ਦਿੱਤਾ ਜਾਵੇ ਅਤੇ ਖੇਤਾਂ ਨੂੰ ਪੱਧਰਾ ਕਰਨ ਲਈ ਸਹਿਯੋਗ ਕੀਤਾ ਜਾਵੇ।
Advertisement