ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ
ਪੱਤਰ ਪ੍ਰੇਰਕਤਰਨ ਤਾਰਨ, 14 ਦਸੰਬਰ ਇਲਾਕੇ ਦੇ ਪਿੰਡ ਰਾਣੀਵਲਾਹ ਵਿੱਚ ਅੱਜ ਇਕ ਕਿਸਾਨ ਦੀ ਖੇਤਾਂ ਵਿੱਚ ਕੰਮ ਕਰਦਿਆਂ ਕਰੰਟ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ| ਮ੍ਰਿਤਕ ਦੀ ਸ਼ਨਾਖਤ ਕੁਲਵਿੰਦਰ ਸਿੰਘ (60) ਦੇ ਤੌਰ ’ਤੇ ਹੋਈ ਹੈ। ਲਾਸ਼ ਦਾ...
Advertisement
ਪੱਤਰ ਪ੍ਰੇਰਕਤਰਨ ਤਾਰਨ, 14 ਦਸੰਬਰ
ਇਲਾਕੇ ਦੇ ਪਿੰਡ ਰਾਣੀਵਲਾਹ ਵਿੱਚ ਅੱਜ ਇਕ ਕਿਸਾਨ ਦੀ ਖੇਤਾਂ ਵਿੱਚ ਕੰਮ ਕਰਦਿਆਂ ਕਰੰਟ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ| ਮ੍ਰਿਤਕ ਦੀ ਸ਼ਨਾਖਤ ਕੁਲਵਿੰਦਰ ਸਿੰਘ (60) ਦੇ ਤੌਰ ’ਤੇ ਹੋਈ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਇੱਥੋਂ ਦੇ ਸਿਵਲ ਹਸਪਤਾਲ ਆਏ ਉਸ ਦੇ ਵੱਡੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਆਪਣੀ ਬਹਿਕ ਤੋਂ ਦੋ ਏਕੜ ਦੀ ਦੂਰੀ ਤੇ ਖੇਤਾਂ ਨੂੰ ਪਾਣੀ ਲਗਾਉਣ ਲਈ ਮੋਟਰ ਚਲਾਉਣ ਲਈ ਗਿਆ ਸੀ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਚੋਹਲਾ ਸਾਹਿਬ ਪੁਲੀਸ ਨੇ ਇਸ ਸਬੰਧੀ ਬੀਐੱਨਐੱਸਐੱਸ ਦੀ ਦਫ਼ਾ 194 ਅਧੀਨ ਰਿਪੋਰਟ ਦਰਜ ਕੀਤੀ ਹੈ|
Advertisement
Advertisement