ਵੈਸ਼ਨੋ ਦੇਵੀ ਯਾਤਰਾ ਲਈ ਜਾ ਰਹੇ ਪਰਿਵਾਰ ਦੀ ਕਾਰ ਹਾਦਸਾਗ੍ਰਸਤ
ਤਿੰਨ ਬੱਚੇ ਤੇ ਜੋਡ਼ਾ ਜ਼ਖ਼ਮੀ
Advertisement
ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ’ਤੇ ਪਿੰਡ ਤਲਵਾੜਾ ਗੁੱਜਰਾਂ ਨੇੜੇ, ਵੈਸ਼ਨੋ ਦੇਵੀ ਯਾਤਰਾ ਲਈ ਜਾ ਰਹੇ ਪਰਿਵਾਰ ਦੀ ਕਾਰ ਨੂੰ ਜਲੰਧਰ ਦੀ ਤਰਫੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ। ਇਸ ਨਾਲ ਕਾਰ ਸਵਾਰ ਤਿੰਨ ਬੱਚੇ ਅਤੇ ਇੱਕ ਜੋੜਾ ਜ਼ਖਮੀ ਹੋ ਗਏ। ਹਾਦਸਾ ਵਾਪਰਦੇ ਸਾਰ ਦੂਜਾ ਕਾਰ ਚਾਲਕ ਮੌਕੇ ਤੋਂ ਭੱਜ ਗਿਆ। ਐੱਸਐੱਸਐੱਫ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਟੀਮ ਨੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਪਠਾਨਕੋਟ ਹਸਪਤਾਲ ਵਿੱਚ ਦਾਖਲ ਕਰਵਾਇਆ।
ਪਾਣੀਪਤ ਤੋਂ ਮਾਤਾ ਵੈਸ਼ਨੋ ਦੇਵੀ ਯਾਤਰਾ ਲਈ ਰਵਾਨਾ ਹੋਏ ਨਰੇਸ਼ ਖਾਕੜਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਸਵੇਰੇ ਗੱਡੀ ’ਤੇ ਘਰੋਂ ਚੱਲੇ ਸਨ। ਸਵੇਰੇ 10 ਵਜੇ ਦੇ ਕਰੀਬ, ਜਦੋਂ ਉਹ ਨੰਗਲਭੂਰ ਖੇਤਰ ਦੇ ਪਿੰਡ ਤਲਵਾੜਾ ਜੱਟਾਂ ਕੋਲ ਪੁੱਜਿਆ ਤਾਂ ਜਲੰਧਰ ਵਾਲੇ ਪਾਸੇ ਤੋਂ ਆ ਰਹੇ ਇੱਕ ਕਾਰ ਚਾਲਕ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਦਵਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਕਾਰ ਨੇ ਦੂਸਰੀ ਕਾਰ ਨੂੰ ਟੱਕਰ ਮਾਰੀ ਸੀ, ਉਹ ਪਠਾਨਕੋਟ ਦੇ ਸ਼ਾਹਪੁਰਕੰਢੀ ਇਲਾਕੇ ਵਿੱਚ ਤਾਇਨਾਤ ਆਈਆਰਬੀ ਦਾ ਮੁਲਾਜ਼ਮ ਹੈ। ਉਨ੍ਹਾਂ ਕਿਹਾ ਕਿ ਪੀੜਤ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement