ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਨੀਵਰਸਿਟੀ ਕਾਲਜ ਜੰਡਿਆਲਾ ਲਈ ਗਰਾਂਟ ਮਨਜੂਰ ਹੋਣ ’ਤੇ ਖੁਸ਼ੀ ਦਾ ਇਜਹਾਰ

ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਕਾਲਜ ਦੇ ਵਿਦੇਸ਼ਾਂ ਵਿੱਚ ਜਾ ਵਸੇ ਸਿੱਖਿਆਰਥੀਆਂ ਨੇ ‘ਰੂਸਾ’(ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ) ਵਲੋਂ ਕਾਲਜ ਦੀ ਬਿਲਡਿੰਗ ਅਤੇ ਫਰਨੀਚਰ ਲਈ ਪੈਂਹਠ ਲੱਖ ਰੁਪਏ ਦੀ ਗਰਾਂਟ ਮਨਜ਼ੂਰ ਕਰਨ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਹ ਕਾਲਜ...
Advertisement

ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਕਾਲਜ ਦੇ ਵਿਦੇਸ਼ਾਂ ਵਿੱਚ ਜਾ ਵਸੇ ਸਿੱਖਿਆਰਥੀਆਂ ਨੇ ‘ਰੂਸਾ’(ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ) ਵਲੋਂ ਕਾਲਜ ਦੀ ਬਿਲਡਿੰਗ ਅਤੇ ਫਰਨੀਚਰ ਲਈ ਪੈਂਹਠ ਲੱਖ ਰੁਪਏ ਦੀ ਗਰਾਂਟ ਮਨਜ਼ੂਰ ਕਰਨ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਹ ਕਾਲਜ ਦੇ ਪ੍ਰਿੰਸੀਪਲ (ਇੰਚਾਰਜ) ਡਾ. ਜਗਸੀਰ ਸਿੰਘ ਬਰਾੜ ਦੀਆਂ ਕੋਸ਼ਿਸ਼ਾਂ ਦੀ ਪ੍ਰਾਪਤੀ ਹੈ। ਇਸ ਤੋਂ ਇਲਾਵਾ ਕਾਲਜ ਵਿੱਚ ਕੁੱਝ ਦਿਨ ਪਹਿਲਾਂ ਚਾਲੀ ਲੱਖ ਰੁਪਏ ਦੀ ਲਾਗਤ ਗਰਾਂਟ ਨਾਲ ਆਧੁਨਿਕ ਜਿੰਮ ਦੀ ਸਥਾਪਨਾ ਵੀ ਡਾਕਟਰ ਬਰਾੜ ਦੀਆਂ ਨਿੱਜੀ ਕੋਸ਼ਿਸ਼ਾਂ ਦੀ ਦੇਣ ਹੈ।

ਕਾਲਜ ਦੇ ਵਿਦੇਸ਼ਾਂ ਵਿੱਚ ਜਾ ਵਸੇ ਸਿਖਿਆਰਥੀਆਂ ਨੇ ਪ੍ਰਿੰਸੀਪਲ ਸਾਹਿਬ ਨੂੰ ਸਰਕਾਰੀ ਗਰਾਂਟ ਮਨਜ਼ੂਰ ਹੋਣ ’ਤੇ ਦਿਲੋਂ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਵਿੱਤੀ ਸਹਾਇਤਾ ਨਹੀਂ, ਸਗੋਂ ਕਾਲਜ ਦੇ ਭਵਿੱਖ ਲਈ ਇਕ ਮਹੱਤਵਪੂਰਨ ਕਦਮ ਹੈ। ਇਸ ਗਰਾਂਟ ਨਾਲ ਕਾਲਜ ਵਿੱਚ ਹੋਰ ਵੀ ਚੰਗੀਆਂ ਸੁਵਿਧਾਵਾਂ ਅਤੇ ਸਿਖਲਾਈ ਦੇ ਮੌਕੇ ਵਿਕਸਿਤ ਹੋਣਗੇ। ਉਨ੍ਹਾਂ ਕਿਹਾ ਕਿ ਕਾਲਜ ਦੀ ਇਮਾਰਤ ਦੀ ਸੰਭਾਲ, ਕਲਾਸਾਂ ਦਾ ਸੁਚੱਜਾ ਪ੍ਰਬੰਧ, ਸਿੱਖਿਆਰਥੀਆਂ ਲਈ ਅਨੁਸ਼ਾਸਨਕ ਵਾਤਾਵਰਨ, ਅਤੇ ਸਿੱਖਿਆ ਤੇ ਖੇਡਾਂ ਦੇ ਪੱਧਰ ਨੂੰ ਉੱਚਾ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਪ੍ਰਿੰਸੀਪਲ ਦੀ ਸਮਰਪਣ ਭਰਪੂਰ ਲਗਨ ਅਤੇ ਦੂਰਦਰਸ਼ਤਾ ਨੂੰ ਦਰਸਾਉਂਦੀਆਂ ਹਨ।

Advertisement

ਵਿਦੇਸ਼ ਵਸਦੇ ਇਹ ਸਿੱਖਿਆਰਥੀ ਭਾਵਨਾਤਮਕ ਤੌਰ ’ਤੇ ਇਸ ਅਦਾਰੇ ਨਾਲ ਲਗਾਓ ਰਖਦੇ ਹਨ।

Advertisement
Show comments