ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੌਂਸਲਰ ਦੇ ਪਤੀ ਵੱਲੋਂ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼

ਪੱਤਰ ਪ੍ਰੇਰਕ ਅਜਨਾਲਾ, 31 ਜੁਲਾਈ ਅਜਨਾਲਾ ਸ਼ਹਿਰ ਦੀ ਵਾਰਡ ਨੰਬਰ-8 ਦੇ ਇੱਕ ਘਰ ਵਿੱਚ ਚੱਲ ਰਹੇ ਦੇਹ ਵਪਾਰ ਅਤੇ ਨਸ਼ਿਆਂ ਦੇ ਧੰਦੇ ਦਾ ਮਹਿਲਾ ਕੌਂਸਲਰ ਦੇ ਪਤੀ ਨੇ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਕੌਂਸਲਰ ਦੇ ਪਤੀ ਤੇ ਉਸ ਦੇ ਸਾਥੀਆਂ...
Advertisement

ਪੱਤਰ ਪ੍ਰੇਰਕ

ਅਜਨਾਲਾ, 31 ਜੁਲਾਈ

Advertisement

ਅਜਨਾਲਾ ਸ਼ਹਿਰ ਦੀ ਵਾਰਡ ਨੰਬਰ-8 ਦੇ ਇੱਕ ਘਰ ਵਿੱਚ ਚੱਲ ਰਹੇ ਦੇਹ ਵਪਾਰ ਅਤੇ ਨਸ਼ਿਆਂ ਦੇ ਧੰਦੇ ਦਾ ਮਹਿਲਾ ਕੌਂਸਲਰ ਦੇ ਪਤੀ ਨੇ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਕੌਂਸਲਰ ਦੇ ਪਤੀ ਤੇ ਉਸ ਦੇ ਸਾਥੀਆਂ ਨੇ ਜਦੋਂ ਮੌਕੇ ’ਤੇ ਕੁਝ ਵਿਅਕਤੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਚਿਹਰੇ ’ਤੇ ਜ਼ਹਿਰੀਲੇ ਪਦਾਰਥ ਦਾ ਛਿੜਕਾਅ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿਖਣਾ ਬੰਦ ਹੋ ਗਿਆ। ਮੁਹੱਲੇ ਅੰਦਰ ਰੌਲਾ ਪੈਣ ਤੋਂ ਬਾਅਦ ਕਾਫੀ ਦੇਰੀ ਨਾਲ ਪਹੁੰਚੀ ਪੁਲੀਸ ਨੇ ਕੁਝ ਲੋਕਾਂ ਨੂੰ ਹਿਰਾਸਤ ’ਚ ਲਿਆ। ਇਸ ਸਬੰਧੀ ਕੌਂਸਲਰ ਦੇ ਪਤੀ ਸ਼ਿਵਦੀਪ ਸਿੰਘ ਚਾਹਲ ਨੇ ਦੱਸਿਆ ਕਿ ਉਨ੍ਹਾਂ ਦੀ ਵਾਰਡ ਅਤੇ ਉਨ੍ਹਾਂ ਦੇ ਘਰ ਨੇੜੇ ਇੱਕ ਵਿਅਕਤੀ ਵੱਲੋਂ ਸ਼ਰੇਆਮ ਬਿਨਾਂ ਕਿਸੇ ਡਰ ਦੇ ਪਿਛਲੇ ਲੰਬੇ ਸਮੇਂ ਤੋਂ ਦੇਹ ਵਪਾਰ ਅਤੇ ਨਸ਼ੇ ਵੇਚਣ ਦਾ ਧੰਦਾ ਚਲਾਇਆ ਜਾਂਦਾ ਹੈ ਜਿਸ ਸਬੰਧੀ ਪੁਲੀਸ ਨੂੰ ਕਈ ਵਾਰ ਇਸ ਸਬੰਧੀ ਸੂਚਿਤ ਕੀਤਾ ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਿਹਾ ਦੇਰ ਰਾਤ ਉਸ ਘਰ ਵਿੱਚ 2 ਔਰਤਾਂ ਤੇ ਕੁਝ ਵਿਅਕਤੀ ਦਾਖਲ ਹੋਏ ਹਨ ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਮੋਹਤਬਰਾਂ ਨੂੰ ਨਾਲ ਲੈ ਕੇ ਜਦ ਉਕਤ ਵਿਅਕਤੀਆਂ ਕੋਲੋਂ ਪੁੱਛਗਿੱਛ ਕਰਨੀ ਚਾਹੀ ਤਾਂ ਉਨ੍ਹਾਂ ਅਚਾਨਕ ਹਮਲਾ ਕਰ ਦਿੱਤਾ। ਥਾਣਾ ਅਜਨਾਲਾ ਦੇ ਐੱਸਐੱਚਓ ਸਤਨਾਮ ਸਿੰਘ ਨੇ ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement