ਐੱਮਏ (ਪੰਜਾਬੀ) ’ਚ ਐੱਸਐੱਸਐੱਮ ਕਾਲਜ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਐਲਾਨੇ ਨਤੀਜਿਆਂ ਵਿੱਚ ਐੱਸਐੱਸਐੱਮ ਕਾਲਜ ਦੀਨਾਨਗਰ ਦਾ ਐੱਮਏ (ਪੰਜਾਬੀ) ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਪ੍ਰਿੰਸੀਪਲ ਡਾ. ਆਰਕੇ ਤੁਲੀ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਸੰਗੀਤਾ ਨੇ 7.80 ਐੱਸ.ਜੀ.ਪੀ.ਏ ਸਕੋਰ ਨਾਲ ਯੂਨੀਵਰਸਿਟੀ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ ਜਦਕਿ ਕੋਮਲ ਕਲੋਤਰਾ, ਕੋਮਲਪ੍ਰੀਤ ਕੌਰ ਅਤੇ ਸਨੇਹਾ ਦੇਵੀ ਨੇ 7.60 ਐੱਸ.ਜੀ.ਪੀ.ਏ ਸਕੋਰ ਨਾਲ ਯੂਨੀਵਰਸਿਟੀ ਵਿੱਚ ਛੇਵੀਂ ਜਗ੍ਹਾ ਹਾਸਲ ਕੀਤੀ। ਇਸੇ ਤਰ੍ਹਾਂ ਮੁਸਕਾਨ, ਨਿਮਰਤਾ ਅਤੇ ਪ੍ਰੀਤੀ ਨੇ 7.40 ਐੱਸ.ਜੀ.ਪੀ.ਏ ਸਕੋਰ ਨਾਲ ਸੱਤਵਾਂ ਅਤੇ ਗੁਰਮੀਤ ਕੌਰ, ਮਨਪ੍ਰੀਤ ਗਿੱਲ, ਨੇਹਾ, ਅਮਨਜੋਤ ਕੌਰ, ਤਨੂ, ਆਂਚਲ, ਰਾਹੁਲ ਕੁਮਾਰ ਨੇ 7.20 ਐੱਸ.ਜੀ.ਪੀ.ਏ ਸਕੋਰ ਨਾਲ ਯੂਨੀਵਰਸਿਟੀ ਵਿੱਚੋਂ ਅੱਠਵਾਂ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਪ੍ਰੋ. ਪ੍ਰਬੋਧ ਗਰੋਵਰ, ਡਾ. ਮੁਖਵਿੰਦਰ ਸਿੰਘ ਰੰਧਾਵਾ, ਪ੍ਰੋ. ਮਨਜੀਤ ਕੁਮਾਰੀ, ਹਰਸ਼ ਕੁਮਾਰ, ਗੀਤਾਂਜਲੀ, ਰਵੀਨਾ, ਰਿੰਪੀ, ਸ਼ਿਵਾਨੀ ਠਾਕੁਰ, ਮੋਨਿਕਾ ਅਤੇ ਪ੍ਰਿਆ ਵੀ ਮੌਜੂਦ ਸਨ।