ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭੂਮੀ ਤੇ ਜਲ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਸਮਾਗਮ

ਪਿੰਡ ਭੰਗੂੜੀ ਅਤੇ ਧਾਰ ਖੁਰਦ ਵਿੱਚ ਸਮਾਗਮ
ਭੰਗੂੜੀ ’ਚ ਲੋਕਾਂ ਨੂੰ ਭੂਮੀ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਉਂਦੇ ਹੋਏ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੰਟੂ।
Advertisement
ਐੱਨਪੀ ਧਵਨ

ਪਠਾਨਕੋਟ, 20 ਫਰਵਰੀ

Advertisement

ਕੇਂਦਰ ਸਰਕਾਰ ਦੀ ‘ਵਾਟਰਸ਼ੈੱਡ ਯਾਤਰਾ ਯੋਜਨਾ’ ਤਹਿਤ ਪਿੰਡ ਭੰਗੂੜੀ ਅਤੇ ਧਾਰ ਖੁਰਦ ਵਿੱਚ ਭੂਮੀ ਰੱਖਿਆ ਵਿਭਾਗ ਵੱਲੋਂ ਭੂਮੀ ਤੇ ਪਾਣੀ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਲਈ ਸਮਾਗਮ ਕਰਵਾਏ ਗਏ। ਇਸ ਮੌਕੇ ਨੁੱਕੜ ਨਾਟਕ ਪੇਸ਼ ਕੀਤੇ ਗਏ। ਸਮਾਗਮਾਂ ਵਿੱਚ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੰਟੂ ਅਤੇ ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਤਲਵੰਡੀ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਨ੍ਹਾਂ ਦੇ ਇਲਾਵਾ ਭੂਮੀ ਰੱਖਿਆ ਵਿਭਾਗ ਦੇ ਐਕਸੀਅਨ ਗੁਰਪ੍ਰੀਤ ਸਿੰਘ, ਜ਼ਿਲ੍ਹਾ ਭੂਮੀ ਰੱਖਿਆ ਅਫਸਰ ਗੁਰਵਿੰਦਰ ਸਿੰਘ ਗਿੱਲ, ਚੈਨ ਸਿੰਘ, ਵਿਨੋਦ ਪਠਾਨੀਆ, ਰੁਪੇਸ਼ ਮਿਨਹਾਸ, ਕੈਪਟਨ ਦੇਵਰਾਜ, ਕੰਚਨ ਦੇਵੀ, ਰਾਕੇਸ਼ ਸਿੰਘ, ਜਤਿੰਦਰ ਸਿੰਘ, ਬਿਸ਼ਨ ਫੌਜੀ, ਪੂਰਨ ਸਿੰਘ, ਕਾਲੂ, ਰਿੱਤੂ ਤੇ ਕੰਚਨ ਦੇਵੀ ਆਦਿ ਸ਼ਾਮਲ ਹੋਏ।

ਇਸ ਮੌਕੇ ਪੌਦੇ ਵੀ ਲਾਏ ਗਏ ਜਦ ਕਿ ਵਾਟਰ ਸ਼ੈਡ ਯੋਜਨਾ ਤਹਿਤ ਭੂਮੀ ਅਤੇ ਜਲ ਨੂੰ ਬਚਾਉਣ ਲਈ ਕੀਤੇ ਜਾਣ ਵਾਲੇ ਵੱਖ-ਵੱਖ ਕੰਮਾਂ ਦਾ ਭੂਮੀ ਪੂਜਨ ਕੀਤਾ ਗਿਆ ਅਤੇ ਭੰਗੂੜੀ ਵਿੱਚ ਇੱਕ ਚੈੱਕ ਡੈਮ ਬਣਾਉਣ ਦਾ ਵੀ ਸ਼੍ਰੀਗਣੇਸ਼ ਕੀਤਾ ਗਿਆ। ਐਕਸੀਅਨ ਗੁਰਪ੍ਰੀਤ ਸਿੰਘ ਨੇ ਇਸ ਨੀਮ ਪਹਾੜੀ ਖੇਤਰ ਅੰਦਰ ਬਰਸਾਤ ਦੇ ਪਾਣੀ ਨੂੰ ਵਿਅਰਥ ਜਾਣ ਤੋਂ ਬਚਾ ਕੇ ਉਸ ਦੀ ਸਿੰਜਾਈ ਲਈ ਸਹੀ ਵਰਤੋਂ ਕਰਨ ਬਾਰੇ ਆਪਣੇ ਵਿਚਾਰ ਪਿੰਡ ਵਾਸੀਆਂ ਨੂੰ ਦੱਸੇ।

ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਬਰਸਾਤ ਸਮੇਂ ਪਾਣੀ ਦੇ ਰੋੜ੍ਹ ਤੋਂ ਕੀਮਤੀ ਭੂਮੀ ਨੂੰ ਬਚਾਉਣ ਲਈ ਭੂਮੀ ਰੱਖਿਆ ਵਿਭਾਗ ਵੱਲੋਂ ਕਈ ਤਰ੍ਹਾਂ ਦੇ ਪ੍ਰਾਜੈਕਟ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭੂਮੀ ਰੱਖਿਆ ਵਿਭਾਗ ਵੱਲੋਂ ਪੌਦੇ ਮੁਹੱਈਆ ਕਰਵਾਏ ਜਾਣਗੇ, ਪਾਣੀ ਦੀ ਸੰਭਾਲ ਲਈ ਚੈਕ ਡੈਮ ਬਣਾਏ ਜਾਣਗੇ ਅਤੇ ਕਿਸਾਨਾਂ ਨੂੰ ਸਾਮਾਨ ਤੇ ਬੀਜ ਦਿੱਤੇ ਜਾਣਗੇ। ਇਸ ਲਈ ਸਾਨੂੰ ਸਭਨਾਂ ਨੂੰ ਵਿਭਾਗ ਦੇ ਅਧਿਕਾਰੀਆਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

 

 

Advertisement
Show comments