ਮੋਰਚਾ ਗੁਰੂ ਕਾ ਬਾਗ ਦੀ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ
ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਯੋਧ ਸਿੰਘ ਸਮਰਾ ਨੇ ਕਿਹਾ,‘ਦੇਸ਼ ਕੌਮ ਦੀ ਖਾਤਰ ਸਿੱਖਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜਦਕਿ ਸਾਡੇ ਵੱਡ ਵਡੇਰਿਆਂ ਦੀਆਂ ਕੁਰਬਾਨੀਆ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।’ ਜੋਧ ਸਿੰਘ ਸਮਰਾ, ਅਮਰੀਕ ਸਿੰਘ ਵਿਛੋਆ, ਬੀਬੀ ਸਵਰਨ ਕੌਰ ਤੇੜਾ ਤੇ ਮੈਨੇਜਰ ਜਗਜੀਤ ਸਿੰਘ ਵਰਨਾਲੀ ਵੱਲੋਂ ਮੋਰਚੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸੰਤ ਮਹਾਪੁਰਸ਼ਾਂ ਅਤੇ ਧਾਰਮਿਕ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਸਕੂਲੀ ਬੱਚਿਆਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਸਤਨਾਮ ਸਿੰਘ, ਬਾਬਾ ਕ੍ਰਿਪਾਲ ਸਿੰਘ, ਬਾਬਾ ਚਰਨ ਸਿੰਘ, ਬਾਬਾ ਸਰਦਾਰਾ ਸਿੰਘ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਮੈਨੇਜਰ ਗੁਰਦੁਆਰਾ ਰਮਦਾਸ ਪ੍ਰਗਟ ਸਿੰਘ ਤੇੜਾ, ਭਾਈ ਕਰਮਬੀਰ ਸਿੰਘ ਕਿਆਂਮਪੁਰ, ਅਜੀਤ ਸਿੰਘ ਘੁੱਕੇਵਾਲੀ, ਹਰਜਿੰਦਰ ਸਿੰਘ ਲਸ਼ਕਰੀ ਨੰਗਲ, ਬ੍ਰਹਮ ਸਿੰਘ ਝੰਡੇਰ, ਭਾਈ ਮਨਦੀਪ ਸਿੰਘ ਝੰਡੇਰ, ਬਾਪੂ ਕ੍ਰਿਪਾਲ ਸਿੰਘ ਲਸ਼ਕਰੀ ਨੰਗਲ, ਮੰਗਲ ਸਿੰਘ ਜਗਦੇਵ ਕਲਾਂ, ਇੰਦਰਜੀਤ ਸਿੰਘ ਬੰਬ, ਧਨਬੀਰ ਸਿੰਘ ਸਰਕਾਰੀਆ, ਹਰਪਾਲ ਸਿੰਘ ਸੈਂਸਰਾ, ਉਮਰਜੀਤ ਸਿੰਘ ਘੁੱਕੇਵਾਲੀ, ਦਵਿੰਦਰ ਸਿੰਘ ਧੁੱਪਸੜੀ, ਰਮਿੰਦਰ ਸਿੰਘ ਲੀਡਰ, ਬਾਪੂ ਮੁਖਤਾਰ ਸਿੰਘ ਸੈਂਸਰਾ, ਅਜ਼ਾਦ ਸਿੰਘ ਤੇੜਾ, ਗੁਰਭੇਜ ਸਿੰਘ ਭੱਟੀ, ਸੁਖਦੇਵ ਸਿੰਘ ਧਾਰੋਵਾਲੀ, ਨਿਰਮਲ ਸਿੰਘ ਫੌਜੀ ਤੇ ਪਵਨਦੀਪ ਸਿੰਘ ਅੰਮ੍ਰਿਤਸਰ ਆਦਿ ਹਾਜ਼ਰ ਸਨ।