ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ ਸਮਾਗਮ

ਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ 21-ਸਬ ਏਰੀਆ ਦੇ ਆਵਾ (ਆਰਮੀ ਵਾਈਵਸ ਵੈੱਲਫੇਅਰ ਐਸੋਸੀਏਸ਼ਨ) ਵੱਲੋਂ ਇੱਥੇ ‘ਸ਼ਹੀਦ ਪਰਿਵਾਰ ਸਨਮਾਨ ਸਮਾਗਮ’ ਕੀਤਾ ਗਿਆ। ਇਸ ਵਿੱਚ 21-ਸਬ ਏਰੀਆ ਕਮਾਂਡਰ ਦੀ ਪਤਨੀ ਅਤੇ ਆਵਾ ਦੀ ਪ੍ਰਧਾਨ ਈਸ਼ਨਾ ਸਹਾਰਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ।...
Advertisement

ਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ 21-ਸਬ ਏਰੀਆ ਦੇ ਆਵਾ (ਆਰਮੀ ਵਾਈਵਸ ਵੈੱਲਫੇਅਰ ਐਸੋਸੀਏਸ਼ਨ) ਵੱਲੋਂ ਇੱਥੇ ‘ਸ਼ਹੀਦ ਪਰਿਵਾਰ ਸਨਮਾਨ ਸਮਾਗਮ’ ਕੀਤਾ ਗਿਆ। ਇਸ ਵਿੱਚ 21-ਸਬ ਏਰੀਆ ਕਮਾਂਡਰ ਦੀ ਪਤਨੀ ਅਤੇ ਆਵਾ ਦੀ ਪ੍ਰਧਾਨ ਈਸ਼ਨਾ ਸਹਾਰਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ। ਇਸ ਤੋਂ ਇਲਾਵਾ ਆਵਾ ਦੀ ਕੋਆਰਡੀਨੇਟਰ ਕਲਪਨਾ ਪਾਂਡੇ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਕਾਰਗਿਲ ਯੁੱਧ ਦੇ ਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲ ਸਿੰਘ ਦੀ ਪਤਨੀ ਮਨਜੀਤ ਕੌਰ, ਸ਼ਹੀਦ ਮੁਕੇਸ਼ ਕੁਮਾਰ ਸੈਨਾ ਮੈਡਲ ਦੀ ਮਾਤਾ ਸੁਭਾਸ਼ ਰਾਣੀ, ਸ਼ਹੀਦ ਹਰੀਸ਼ ਪਾਲ ਸ਼ਰਮਾ ਦੀ ਮਾਤਾ ਰਾਜ ਦੁਲਾਰੀ, ਸ਼ਹੀਦ ਅਜੇ ਸਲਾਰੀਆ ਦੀ ਮਾਤਾ ਕਿਰਨ ਸਲਾਰੀਆ, ਸ਼ਹੀਦ ਸਿਪਾਹੀ ਮੱਖਣ ਸਿੰਘ ਦੀ ਮਾਤਾ ਲਾਜ ਕੌਰ, ਸ਼ਹੀਦ ਸਿਪਾਹੀ ਸੁਖਦਿਆਲ ਦੀ ਪਤਨੀ ਪੱਲਵੀ ਸੈਣੀ, ਸ਼ਹੀਦ ਸਿਪਾਹੀ ਪ੍ਰਮੋਦ ਧੀਮਾਨ ਦੀ ਮਾਤਾ ਆਸ਼ਾ ਰਾਣੀ, ਸ਼ਹੀਦ ਸਿਪਾਹੀ ਅਰੁਣ ਸਿੰਘ ਦੀ ਮਾਤਾ ਕਾਂਤਾ ਦੇਵੀ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Advertisement

ਈਸ਼ਨਾ ਸਹਾਰਨ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਸਮੁੱਚੇ ਦੇਸ਼ ਦੇ ਪਰਿਵਾਰ ਹਨ। ਇਹ ਪਰਿਵਾਰ ਖੁਦ ਨੂੰ ਇਕੱਲਾ ਨਾ ਸਮਝਣ, ਆਵਾ ਅਤੇ ਭਾਰਤੀ ਫ਼ੌਜ ਹਮੇਸ਼ਾਂ ਇਨ੍ਹਾਂ ਨਾਲ ਖੜ੍ਹੀ ਹੈ। ਅੰਤ ਵਿੱਚ 16 ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨਤ ਕੀਤਾ ਗਿਆ।

 

Advertisement