ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੱਦੀ ਵਾਸੀ ਪ੍ਰੇਸ਼ਾਨ

ਗੁਰਬਖਸ਼ਪੁਰੀ ਤਰਨ ਤਾਰਨ, 10 ਜੁਲਾਈ ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਅਤੇ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਗੰਦੇ ਪਾਣੀ ਦੀ ਨੁਕਸਦਾਰ ਨਿਕਾਸੀ ਕਰ ਕੇ ਗੰਦਾ ਪਾਣੀ ਉਨ੍ਹਾਂ ਦੇ ਪਿੰਡ ਦੇ ਸਾਹਮਣੇ ਨੈਸ਼ਨਲ ਹਾਈਵੇ ਨੰਬਰ-54 ਦੀ ਟਰੱਕ ਪਾਰਕਿੰਗ ’ਚ ਦੂਰ-ਦੂਰ ਤੱਕ ਖੜ੍ਹਾ...
ਪਾਰਕਿੰਗ ’ਚ ਖੜ੍ਹਾ ਗੰਦਾ ਪਾਣੀ ਦਿਖਾਉਂਦਾ ਹੋਇਆ ਪਿੰਡ ਵਾਸੀ|
Advertisement

ਗੁਰਬਖਸ਼ਪੁਰੀ

ਤਰਨ ਤਾਰਨ, 10 ਜੁਲਾਈ

Advertisement

ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਅਤੇ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਗੰਦੇ ਪਾਣੀ ਦੀ ਨੁਕਸਦਾਰ ਨਿਕਾਸੀ ਕਰ ਕੇ ਗੰਦਾ ਪਾਣੀ ਉਨ੍ਹਾਂ ਦੇ ਪਿੰਡ ਦੇ ਸਾਹਮਣੇ ਨੈਸ਼ਨਲ ਹਾਈਵੇ ਨੰਬਰ-54 ਦੀ ਟਰੱਕ ਪਾਰਕਿੰਗ ’ਚ ਦੂਰ-ਦੂਰ ਤੱਕ ਖੜ੍ਹਾ ਰਹਿਣ ਕਰ ਕੇ ਪਿੰਡ ਦੇ ਲੋਕਾਂ ਅਤੇ ਆਉਂਦੇ ਜਾਂਦੇ ਲੋਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਪਿੱਦੀ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ|

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਅਤੇ ਪਿੰਡ ਪਿੱਦੀ ਵਾਸੀ ਫ਼ਤਹਿ ਸਿੰਘ ਪਿੱਦੀ ਅਤੇ ਬਲਵਿੰਦਰ ਸਿੰਘ ਚੋਹਲਾ ਨੇ ਇੱਥੇ ਦੱਸਿਆ ਕਿ ਡੀਸੀਏ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਨੇੜੇ ਦੇ ਪਿੰਡ ਸ਼ੇਰੋਂ ਦੀ ਡਰੇਨ ਤੱਕ ਪਾਈਆਂ ਪਾਈਪਾਂ ਲੀਕ ਹੋ ਗਈਆਂ ਹਨ। ਇਸ ਕਰ ਕੇ ਗੰਦਾ ਪਾਣੀ ਸੜਕ ’ਤੇ ਦੂਰ-ਦੂਰ ਤੱਕ ਖੜ੍ਹਾ ਰਹਿੰਦਾ ਹੈ| ਉਨ੍ਹਾਂ ਕਿਹਾ ਕਿ ਡੀਏਸੀ ਦੇ ਕੂੜੇ ਨੂੰ ਪਿੱਦੀ ਪਿੰਡ ਦੇ ਖੇਤਾਂ ਵਿੱਚ ਸੁੱਟ ਕੇ ਅੱਗ ਲਗਾਉਣ ਨਾਲ ਵੀ ਉਨ੍ਹਾਂ ਨੂੰ ਆ ਰਹੀ ਮੁਸ਼ਕਲ ਤੋਂ ਰਾਹਤ ਦਿਵਾਈ ਜਾਣੀ ਚਾਹੀਦੀ ਹੈ|

ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਐੱਸਡੀਐੱਮ ਤਰਨ ਤਾਰਨ ਸਿਮਰਨਦੀਪ ਸਿੰਘ ਨੂੰ ਹੱਲ ਕਰਨ ਦੀ ਹਦਾਇਤ ਕੀਤੀ ਹੈ| ਉਨ੍ਹਾਂ ਇਸ ਮਾਮਲੇ ਨੂੰ ਜਲਦੀ ਹੱਲ ਕਰਨ ਦਾ ਯਕੀਨ ਦਿੱਤਾ ਹੈ|

Advertisement