ਲਾਇਨਜ਼ ਕਲੱਬ ਵੱਲੋਂ ਡਾਕਟਰਾਂ ਦਾ ਸਨਮਾਨ
ਪਠਾਨਕੋਟ: ਲਾਇਨਜ਼ ਕਲੱਬ ਪਠਾਨਕੋਟ ਦੇ ਨਵ-ਨਿਯੁਕਤ ਪ੍ਰਧਾਨ ਡਾ. ਐੱਮਐੱਲ ਅੱਤਰੀ ਦੀ ਅਗਵਾਈ ਵਿੱਚ ਕਲੱਬ ਵੱਲੋਂ ਪਹਿਲਾ ਪ੍ਰਾਜੈਕਟ ਕਰਦੇ ਹੋਏ ਡਾਕਟਰ ਦਿਵਸ ਮਨਾਇਆ ਗਿਆ। ਇਸ ਦੌਰਾਨ ਸਮਾਜਿਕ ਖੇਤਰ ਅਤੇ ਸਿਹਤ ਦੇ ਖੇਤਰ ਵਿੱਚ ਵਧੀਆ ਯੋਗਦਾਨ ਦੇਣ ਲਈ ਕਲੱਬ ਵੱਲੋਂ ਪ੍ਰਧਾਨ ਡਾ....
Advertisement
ਪਠਾਨਕੋਟ: ਲਾਇਨਜ਼ ਕਲੱਬ ਪਠਾਨਕੋਟ ਦੇ ਨਵ-ਨਿਯੁਕਤ ਪ੍ਰਧਾਨ ਡਾ. ਐੱਮਐੱਲ ਅੱਤਰੀ ਦੀ ਅਗਵਾਈ ਵਿੱਚ ਕਲੱਬ ਵੱਲੋਂ ਪਹਿਲਾ ਪ੍ਰਾਜੈਕਟ ਕਰਦੇ ਹੋਏ ਡਾਕਟਰ ਦਿਵਸ ਮਨਾਇਆ ਗਿਆ। ਇਸ ਦੌਰਾਨ ਸਮਾਜਿਕ ਖੇਤਰ ਅਤੇ ਸਿਹਤ ਦੇ ਖੇਤਰ ਵਿੱਚ ਵਧੀਆ ਯੋਗਦਾਨ ਦੇਣ ਲਈ ਕਲੱਬ ਵੱਲੋਂ ਪ੍ਰਧਾਨ ਡਾ. ਐਮਐਲ ਅੱਤਰੀ, ਹੱਡੀਆਂ ਦੇ ਮਾਹਿਰ ਡਾ. ਤਰਸੇਮ ਸਿੰਘ, ਅੱਖਾਂ ਦੇ ਮਾਹਿਰ ਡਾ. ਨਿਤਿਨ ਗੁਪਤਾ, ਡਾ. ਵੰਦਨਾ ਗੁਪਤਾ, ਡਾ. ਰਾਜੀਵ ਮਹਿਤਾ, ਡਾ. ਕੇਡੀ ਸਿੰਘ ਅਤੇ ਡਾ. ਲਵਲੀਨ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਾਬਕਾ ਡਿਸਟ੍ਰਿਕਟ ਗਵਰਨਰਜ਼ ਸਤੀਸ਼ ਮਹਿੰਦਰੂ ਅਤੇ ਜੀਐਸ ਸੇਠੀ ਨੇ ਸੰਬੋਧਨ ਕੀਤਾ ਜਦੋਂ ਕਿ ਵਿਜੇ ਪਾਸੀ ਤੇ ਅਸ਼ੋਕ ਬਾਂਬਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement