ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੁਆਬੇ ਦੇ ਕਿਸਾਨਾਂ ਨੇ ਮੈਂਥੇ ਦੀ ਫਸਲ ਤੋ ਮੂੰਹ ਫੇਰਿਆ

ਉਤਪਾਦਕਾਂ ਨੇ ਤੇਲ ਕੱਢਣ ਵਾਲੇ ਪਲਾਂਟ ਪੁੱਟੇ; ਤੇਲ ਦੇ ਡਿੱਗਦੇ ਭਾਅ ਅਤੇ ਲੇਬਰ ਦੀ ਘਾਟ ਮੁੱਖ ਕਾਰਨ ਬਣਿਆ
Advertisement

ਗੁਰਨੇਕ ਸਿੰਘ ਵਿਰਦੀ

ਕਰਤਾਰਪੁਰ 13 ਜੁਲਾਈ

Advertisement

ਦੁਆਬੇ ਦੇ ਚਾਰ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਮੈਂਥੇ ਦੀ ਫਸਲ ਤੋਂ ਮੂੰਹ ਮੋੜ ਲਿਆ ਹੈ। ਸਰਕਾਰ ਵੱਲੋਂ ਮੈਂਥੇ ਦਾ ਤੇਲ ਕੱਢਣ ਲਈ ਪਲਾਂਟ ਨਾ ਲਗਾਉਣਾ ਅਤੇ ਕੱਢੇ ਹੋਏ ਤੇਲ ਦੀ ਮੰਡੀਕਰਨ ਲਈ ਕੋਈ ਠੋਸ ਉਪਰਾਲੇ ਨਾ ਕਰਨ ਕਾਰਨ ਬਹੁਤੇ ਕਿਸਾਨ ਇਸ ਕਮਾਊ ਫਸਲ ਤੋਂ ਮੂੰਹ ਮੋੜਨ ਦਾ ਕਾਰਨ ਸਮੇਂ ਦੀਆਂ ਸਰਕਾਰਾਂ ਨੂੰ ਮੰਨ ਰਹੇ ਹਨ।

ਦੁਆਬੇ ਦੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚਲੇ ਕਿਸਾਨਾਂ ਨੂੰ ਘੱਟ ਮਿਹਨਤ ਕਰਕੇ ਫ਼ਸਲ ਤੋਂ ਵੱਧ ਮੁਨਾਫਾ ਕਮਾਉਣ ਦੇ ਬਦਲ ਵਜੋਂ ਹੋਰ ਫਸਲਾਂ ਮਿਲਣ ਕਾਰਨ ਕਿਸਾਨ ਹੌਲੀ ਹੌਲੀ ਮੈਂਥੇ ਦੀ ਫਸਲ ਤੋਂ ਪਿਛੇ ਹਟਣੇ ਸ਼ੁਰੂ ਹੋ ਗਏ ਸਨ।

ਇਸ ਸਬੰਧੀ ਮੈਂਥੇ ਦੀ ਖੇਤੀ ਕਰਨ ਵਾਲੇ ਸਫਲ ਕਿਸਾਨ ਮਹਿੰਦਰ ਸਿੰਘ ਦੁਸਾਂਝ ਨੇ ਦੱਸਿਆ ਕਿ ਤਿੰਨ ਦਹਾਕਿਆਂ ਤੱਕ ਇਸ ਫਸਲ ਨੂੰ ਕਿਸਾਨਾਂ ਨੇ ਪੂਰੀ ਤਨਦੇਹੀ ਨਾਲ ਬੀਜਿਆ ਸੀ। ਉਨ੍ਹਾਂ ਦੱਸਿਆ ਕਿ ਇਸ ਫਸਲ ’ਤੇ ਮਿਹਨਤ ਜ਼ਿਆਦਾ ਹੋਣ ਅਤੇ ਇਸ ਫ਼ਸਲ ਦੇ ਕਢਵਾਏ ਤੇਲ ਦਾ ਵਾਜਬ ਮੁੱਲ ਨਾ ਮਿਲਣ ਕਾਰਨ ਕਿਸਾਨਾਂ ਦਾ ਇਸ ਫਸਲ ਤੋਂ ਮੋਹ ਭੰਗ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਫਸਲ ਬੀਜਣ ਦੇ ਸ਼ੁਰੂਆਤੀ ਦੌਰ ਵਿੱਚ ਤੇਲ ਦੀ ਕੀਮਤ ਦੋ ਹਜ਼ਾਰ ਤੋਂ ਪੰਚੀ ਸੌ ਰੁਪਏ ਪ੍ਰਤੀ ਲਿਟਰ ਮਿਲਦੀ ਸੀ ਅਤੇ ਸਮਾਂ ਪਾ ਕੇ ਇਹ ਕੀਮਤ ਬਹੁਤ ਜ਼ਿਆਦਾ ਘੱਟ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਦੁਆਬੇ ਵਿੱਚੋਂ ਬਹੁ ਗਿਣਤੀ ਵਿੱਚ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਵਿਦੇਸ਼ਾਂ ਵਿੱਚ ਜਾ ਕੇ ਵਸਣ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਦਾ ਖੇਤੀ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਸੀ।

ਇਸ ਸਬੰਧੀ ਮੈਂਥੇ ਦੀ ਫਸਲ ਦਾ ਤੇਲ ਕੱਢਣ ਵਾਲੇ ਪਲਾਂਟ ਦੇ ਮਾਲਕ ਅਵਤਾਰ ਸਿੰਘ ਸੰਧੂ ਨੇ ਦੱਸਿਆ ਕਿ ਵਿਸ਼ਵ ਪੱਧਰ ’ਤੇ ਮੈਂਥੇ ਦੇ ਤੇਲ ਦੇ ਬਦਲ ਵਜੋਂ ਹੋਰ ਤੇਲ ਬਾਜ਼ਾਰ ਵਿੱਚ ਆਉਣ ਲੱਗ ਪਏ ਸਨ। ਇਸ ਕਰਕੇ ਤੇਲ ਦਾ ਵਾਜ਼ਬ ਮੁੱਲ ਨਾ ਮਿਲਣ ਕਾਰਨ ਫਸਲ ਬੀਜਣੀ ਘੱਟ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਵਾਜ਼ਬ ਮੁੱਲ ਲੈਣ ਲਈ ਕਿਸਾਨ ਤੇਲ ਵੇਚਣ ਦੀ ਬਜਾਏ ਪਲਾਂਟ ਵਾਲਿਆਂ ਕੋਲ ਹੀ ਪਿਆ ਰਹਿਣ ਦਿੰਦੇ ਸਨ। ਇਸ ਕਾਰਨ ਪਲਾਂਟ ਵਾਲਿਆਂ ਨੂੰ ਸਮੇਂ ਸਿਰ ਪੈਸੇ ਨਾ ਮਿਲਣ ਕਾਰਨ ਪਲਾਂਟ ਬੰਦ ਹੋਣੇ ਸ਼ੁਰੂ ਹੋ ਗਏ ਸਨ।

ਇਸ ਸਬੰਧੀ ਬਾਗਬਾਨੀ ਵਿਭਾਗ ਦੇ ਜ਼ਿਲ੍ਹਾ ਕਪੂਰਥਲਾ ਤੋਂ ਮਨਪ੍ਰੀਤ ਕੌਰ ਅਤੇ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਰਾਜੇਸ਼ ਕੁਮਾਰ ਅਤੇ ਜਲੰਧਰ ਤੋਂ ਡਾਕਟਰ ਦਲੇਰ ਸਿੰਘ ਵੱਲੋਂ ਆਪਣੇ ਜ਼ਿਲ੍ਹਿਆਂ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਮੈਂਥੇ ਹੇਠ ਰਕਬਾ ਘਟ ਅਤੇ ਜ਼ਿਲ੍ਹਿਆਂ ਵਿੱਚ ਤੇਲ ਕੱਢਣ ਵਾਲੇ ਪਲਾਂਟ ਬੰਦ ਹੋਣਾ ਦੱਸਿਆ ਹੈ।

Advertisement