ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਰੋਧੀਆਂ ਦੇ ਨਾਮਜ਼ਦਗੀ ਪੱਤਰ ਪਾੜਨ ਖ਼ਿਲਾਫ਼ ਵਿਖਾਵਾ

ਵਿਰੋਧੀ ਧਿਰ ਅਤੇ ਹਾਕਮ ਧਿਰ ਦੇ ਵਰਕਰ ਆਹਮੋ-ਸਾਹਮਣੇ
Advertisement
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀ 14 ਦਸੰਬਰ ਨੂੰ ਹੋਰ ਵਾਲੀ ਚੋਣ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਅੱਜ ਆਖਰੀ ਦਿਨ ਹਾਕਮ ਧਿਰ ਵੱਲੋਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੀਆਂ ਕਥਿਤ ਤੌਰ ’ਤੇ ਫਾਈਲਾਂ ਪਾੜਨ ਦੇ ਦੋਸ਼ ਲਾਉਂਦਿਆਂ ਮਿਉਂਸਿਪਲ ਕੌਂਸਲ ਦੇ ਦਫਤਰ ਸਾਹਮਣੇ ਪੀੜਤ ਧਿਰਾਂ ਨੇ ਵਿਖਾਵਾ ਕੀਤਾ| ਇੱਥੇ ਸਥਿਤੀ ਉਸ ਵੇਲੇ ਤਣਾਅ ਵਾਲੀ ਬਣ ਗਈ ਜਦੋਂ ਹੋ ਗਏ| ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਇੱਥੇ ਮਿਉਂਸਿਪਲ ਕੌਂਸਲ ਦੇ ਕਾਰਜ ਸਾਧਕ (ਈ ਓ) ਦੇ ਦਫਤਰ ਵਿੱਚ ਦਾਖਲ ਕੀਤੇ ਗਏ| ਇਸ ਮੌਕੇ ਜਿਲ੍ਹਾ ਪਰਿਸ਼ਦ ਦੀ ਚੋਣ ਲਈ ਨਾਮਜ਼ਦਗੀਆਂ ਨਾ ਦਾਖਲ ਕਰਵਾ ਸਕਣ ਵਾਲੇ ਉਮੀਦਵਾਰਾਂ ਨੇ ਹਾਕਮ ਧਿਰ ’ਤੇ ਉਨ੍ਹਾਂ ਦੀਆਂ ਫਾਇਲਾਂ ਪਾੜਨ ਦੇ ਦੋਸ਼ ਲਗਾਏ| ਮਿਉਂਸਿਪਲ ਕੌਂਸਲ ਦੇ ਦਫਤਰ ਦੇ ਬਾਹਰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਵਿਖਾਵਾਕਾਰੀਆਂ ਨੂੰ ਹਾਕਮ ਧਿਰ ਦੀਆਂ ਵਧੀਕੀਆਂ ਲੋਕਾਂ ਤੱਕ ਲੈ ਕੇ ਜਾਣ ਦੀ ਅਪੀਲ ਕੀਤੀ| ਸ਼੍ਰੋਮਣੀ ਅਕਾਲੀ ਦਲ ਵਲੋਂ ਘੜਿਆਲਾ ਜ਼ੋਨ ਤੋਂ ਆਪਣੇ ਪਰਚੇ ਦਾਖਲ ਕਰਨ ਲਈ ਆਏ ਮਲਕੀਤ ਸਿੰਘ ਵਾਸੀ ਘੜਿਆਲਾ ਨੇ ਕਿਹਾ ਕਿ ਅਧਿਕਾਰੀਆਂ ਨੇ ਉਸ ਦੇ ਨਾਮਜ਼ਦਗੀ ਦੇ ਪਰਚੇ ਸਵੀਕਾਰ ਨਹੀਂ ਕੀਤੇ। ਭਾਵੇਂ ਉਸ ਨੂੰ ਟੋਕਨ ਜਾਰੀ ਕਰ ਦਿੱਤਾ ਗਿਆ ਸੀ| ਤਰਸੇਮ ਸਿੰਘ, ਚਰਨਜੀਤ ਸਿੰਘ, ਕਸ਼ਮੀਰ ਸਿੰਘ ਨੇ ਹਾਕਮ ਧਿਰ ਤੇ ਵਿਰੋਧੀ ਧਿਰਾਂ ਨਾਲ ਵਧੀਕੀਆਂ ਕੀਤੇ ਜਾਣ ਦੇ ਦੋਸ਼ ਲਗਾਏ।

 

Advertisement

Advertisement
Show comments