ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿੰਡ ਮਾਨ ’ਚ ਅੰਡਰਪਾਸ ਦੀ ਤਜਵੀਜ਼ ਰੱਦ ਕਰਨ ਦੀ ਮੰਗ

ਜਮਹੂਰੀ ਕਿਸਾਨ ਸਭਾ ਨੇ ਅੱਜ ਪੱਟੀ ਇਲਾਕੇ ਦੇ ਪਿੰਡ ਮਾਨ ਨੇੜੇ ਰੇਲਵੇ ਲਾਈਨ ’ਤੇ ਬਣਾਏ ਜਾਣ ਵਾਲੇ ਅੰਡਰਪਾਸ ਦੀ ਤਜਵੀਜ਼ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਿਕ ਤਜਵੀਜ਼ ਰੱਦ ਕੀਤੀ ਜਾਵੇ। ਇਸ ਮੌਕੇ ਪਿੰਡ ਦੇ ਗੁਰਦੁਆਰਾ ਵਿੱਚ ਕੀਤੇ ਇਕੱਠ ਨੂੰ ਹੋਰਨਾਂ...
Advertisement

ਜਮਹੂਰੀ ਕਿਸਾਨ ਸਭਾ ਨੇ ਅੱਜ ਪੱਟੀ ਇਲਾਕੇ ਦੇ ਪਿੰਡ ਮਾਨ ਨੇੜੇ ਰੇਲਵੇ ਲਾਈਨ ’ਤੇ ਬਣਾਏ ਜਾਣ ਵਾਲੇ ਅੰਡਰਪਾਸ ਦੀ ਤਜਵੀਜ਼ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਿਕ ਤਜਵੀਜ਼ ਰੱਦ ਕੀਤੀ ਜਾਵੇ। ਇਸ ਮੌਕੇ ਪਿੰਡ ਦੇ ਗੁਰਦੁਆਰਾ ਵਿੱਚ ਕੀਤੇ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਗੁਰਮੀਤ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਫੌਜੀ, ਹਰਦਿਆਲ ਸਿੰਘ ਨੰਬਰਦਾਰ, ਧਿਆਨ ਸਿੰਘ, ਹਰਵਿੰਦਰ ਸਿੰਘ, ਹਰਬੰਸ ਸਿੰਘ, ਮਨਜੀਤ ਸਿੰਘ ਤੇ ਕਸ਼ਮੀਰ ਸਿੰਘ ਨੇ ਸੰਬੋਧਨ ਕੀਤਾ| ਬੁਲਾਰਿਆਂ ਕਿਹਾ ਕਿ ਇਲਾਕੇ ਦੇ ਲੋਕ ਬੀਤੇ ਸਾਲਾਂ ਤੋਂ ਸਬੰਧਤ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਪਿੰਡ ਮਾਨ ਦੀ ਰੇਲ ਲਾਈਨ ਥੱਲੇ ਅੰਡਰਪਾਸ ਨਾ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ| ਉਨ੍ਹਾਂ ਕਿ ਇਸ ਅੰਡਰਪਾਸ ਦੇ ਬਣਾਏ ਜਾਣ ’ਤੇ ਇਲਾਕੇ 10 ਦੇ ਕਰੀਬ ਪਿੰਡਾਂ ਨੂੰ ਆਪਣੀ ਜਿਨਸ ਮੰਡੀਆਂ ਤੱਕ ਲਿਆਉਣ ਤੋਂ ਇਲਾਵਾ ਲੋਕਾਂ ਦਾ ਸਕੂਲਾਂ, ਹਸਪਤਾਲਾਂ ਨਾਲੋਂ ਸਬੰਧੀ ਟੁੱਟ ਜਾਵੇਗਾ ਜਿਸ ਕਰਕੇ ਇਥੇ ਬਣਾਏ ਜਾਣ ਵਾਲੇ ਅੰਡਰਪਾਸ ਦੀ ਤਜਵੀਜ਼ ਰੱਦ ਕੀਤੀ ਜਾਣੀ ਚਾਹੀਦੀ ਹੈ| ਜਮਹੂਰੀ ਕਿਸਾਨ ਸਭਾ ਦੇ ਆਗੂ ਹਰਭਜਨ ਸਿੰਘ ਚੂਸਲੇਵੜ ਨੇ ਚਿਤਾਵਨੀ ਦਿੱਤੀ ਕਿ ਮੰਗ ਨਾ ਮੰਨੀ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ|

Advertisement
Advertisement
Show comments