ਹੜ੍ਹ ਪੀੜਤਾਂ ਲਈ ਤਨਖਾਹ ਨਾ ਕੱਟਣ ਦੀ ਮੰਗ
ਟੈਕਨੀਕਲ ਸਰਵਿਸਿਜ ਯੂਨੀਅਨ (ਟੀਐਸਯੂ) ਮੰਡਲ ਕਾਦੀਆਂ ਦੇ ਵਫ਼ਦ ਵਲੋਂ ਪਾਵਰਕੌਮ ਮੰਡਲ ਕਾਦੀਆਂ ਦੇ ਐਕਸੀਅਨ ਨੂੰ ਮੰਗ ਪੱਤਰ ਦੇ ਕੇ ਹੜ੍ਹ ਪੀੜਤਾਂ ਲਈ ਬਿਜਲੀ ਕਾਮਿਆਂ ਦੀ ਇੱਕ ਦਿਨ ਦੀ ਤਨਖਾਹ ਕਟੌਤੀ ਨਾ ਕਰਨ ਸਬੰਧੀ ਮੰਗ ਕੀਤੀ। ਟੀਐਸਯੂ ਦੇ ਸਰਕਲ ਪ੍ਰਧਾਨ ਜਗਤਾਰ...
Advertisement
ਟੈਕਨੀਕਲ ਸਰਵਿਸਿਜ ਯੂਨੀਅਨ (ਟੀਐਸਯੂ) ਮੰਡਲ ਕਾਦੀਆਂ ਦੇ ਵਫ਼ਦ ਵਲੋਂ ਪਾਵਰਕੌਮ ਮੰਡਲ ਕਾਦੀਆਂ ਦੇ ਐਕਸੀਅਨ ਨੂੰ ਮੰਗ ਪੱਤਰ ਦੇ ਕੇ ਹੜ੍ਹ ਪੀੜਤਾਂ ਲਈ ਬਿਜਲੀ ਕਾਮਿਆਂ ਦੀ ਇੱਕ ਦਿਨ ਦੀ ਤਨਖਾਹ ਕਟੌਤੀ ਨਾ ਕਰਨ ਸਬੰਧੀ ਮੰਗ ਕੀਤੀ। ਟੀਐਸਯੂ ਦੇ ਸਰਕਲ ਪ੍ਰਧਾਨ ਜਗਤਾਰ ਸਿੰਘ ਖੁੰਡਾ ਨੇ ਕਿਹਾ ਜਥੇਬੰਦੀ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਲੋਕਾਂ ਦੀ ਬਰਬਾਦੀ ਦਾ ਕਾਰਨ ਕੁਦਰਤੀ ਕਰੋਪੀ ਨਹੀਂ,ਇਹ ਸਮੇਂ ਦੀਆਂ ਸਰਕਾਰਾਂ ਦੀ ਹੜ੍ਹਾਂ ਤੋਂ ਬਚਾਅ ਲਈ ਅਗਾਂਊ ਪ੍ਰਬੰਧ ਨਾ ਕਰਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਤਨਖਾਹ ਵਿਚੋਂ ਪੈਸੇ ਨਾ ਕੱਟੇ ਜਾਣ ਅਤੇ ਜਥੇਬੰਦੀ ਵੱਲੋਂ ਆਪਣੇ ਮੈਂਬਰਾਂ ਤੋਂ ਫੰਡ ਇਕੱਠਾ ਕਰਕੇ ਹੜ੍ਹ ਪੀੜਤਾਂ ਨੂੰ ਸਹਾਇਤਾ ਪਹੁੰਚਾਈ ਜਾਵੇਗੀ। ਇਸ ਮੌਕੇ ਕਸਮੀਰ ਸਿੰਘ, ਪ੍ਰੇਮ ਕੁਮਾਰ, ਹਰਦੀਪ ਸਿੰਘ ਸੇਖੋਂ ਆਦਿ ਬਿਜਲੀ ਕਾਮੇ ਹਾਜਰ ਸਨ।
Advertisement
Advertisement