ਡੀਸੀ ਨੂੰ ਮੰਗ ਪੱਤਰ ਸੌਂਪਿਆ
ਜ਼ਿਲ੍ਹਾ ਗੁਰਦਾਸਪੁਰ ਦੇ ਮਸੀਹ ਭਾਈਚਾਰੇ ਦੇ ਲੋਕਾਂ ਨੇ ਕੈਥੋਲਿਕ ਚਰਚ ਧਾਰੀਵਾਲ ਦੇ ਪੈਰਿਸ ਪ੍ਰੀਸਟ ਅਤੇ ਡੀਨ ਰੈਵ: ਫਾਦਰ ਜੋਸ ਪਡਿਆਟੀ ਅਤੇ ਡੀਨ ਗੁਰਦਾਸਪੁਰ ਰੈਵ ਫਾਦਰ ਵਿਲੀਅਮ ਸਹੋਤਾ ਦੀ ਅਗਵਾਈ ਹੇਠ ਦੋ ਨਨਜ਼ ਦੀ ਗ੍ਰਿਫ਼ਤਾਰੀ ਖ਼ਿਲਾਫ਼ ਏਡੀਸੀ ਗੁਰਦਾਸਪੁਰ ਰਾਹੀਂ ਪ੍ਰਧਾਨ ਮੰਤਰੀ...
Advertisement
ਜ਼ਿਲ੍ਹਾ ਗੁਰਦਾਸਪੁਰ ਦੇ ਮਸੀਹ ਭਾਈਚਾਰੇ ਦੇ ਲੋਕਾਂ ਨੇ ਕੈਥੋਲਿਕ ਚਰਚ ਧਾਰੀਵਾਲ ਦੇ ਪੈਰਿਸ ਪ੍ਰੀਸਟ ਅਤੇ ਡੀਨ ਰੈਵ: ਫਾਦਰ ਜੋਸ ਪਡਿਆਟੀ ਅਤੇ ਡੀਨ ਗੁਰਦਾਸਪੁਰ ਰੈਵ ਫਾਦਰ ਵਿਲੀਅਮ ਸਹੋਤਾ ਦੀ ਅਗਵਾਈ ਹੇਠ ਦੋ ਨਨਜ਼ ਦੀ ਗ੍ਰਿਫ਼ਤਾਰੀ ਖ਼ਿਲਾਫ਼ ਏਡੀਸੀ ਗੁਰਦਾਸਪੁਰ ਰਾਹੀਂ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ। ਜੋਸ਼ ਪਡਿਆਟੀ ਅਤੇ ਵਿਲੀਅਮ ਸਹੋਤਾ ਨੇ ਕਿਹਾ ਕਿ 2 ਕੈਥੋਲਿਕ ਧਰਮ ਭੈਣਾਂ (ਨਨਜ਼) ਸਿਸਟਰ ਵੰਦਨਾ ਫਰਾਂਸਿਸ ਅਤੇ ਸਿਸਟਰ ਪ੍ਰੀਤੀ ਮੈਰੀ ਦੀ 25 ਜੁਲਾਈ ਨੂੰ ਜਬਰੀ ਧਰਮ ਪਰਿਵਰਤਨ ਦੇ ਦੋਸ਼ ਅਧੀਨ, ਛੱਤੀਸਗੜ੍ਹ ਦੀ ਭਾਜਪਾ ਸਰਕਾਰ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਦੀ ਉਹ ਨਿੰਦਾ ਕਰਦੇ ਹਨ।
Advertisement
Advertisement