ਹੜ੍ਹ ਪ੍ਰਭਾਵਿਤ ਖੇਤਰ ਵਿੱਚ ਮੈਡੀਕਲ ਕੈਂਪ ਲਗਾਉਣ ਦਾ ਫ਼ੈਸਲਾ
ਇਥੇ ਅਲਾਇੰਸ ਕਲੱਬ ਐਸੋਸੀਏਸ਼ਨ, ਮੇਨ ਪਠਾਨਕੋਟ ਨੇ ਕਲੱਬ ਦੇ ਪ੍ਰਧਾਨ ਗਗਨ ਸ਼ਰਮਾ ਦੀ ਨਿਗਰਾਨੀ ਹੇਠ ਰੈਨ ਬਸੇਰਾ ਵਿੱਚ ਇੱਕ ਮੀਟਿੰਗ ਕੀਤੀ। ਜਿਸ ਵਿੱਚ ਅੰਤਰਰਾਸ਼ਟਰੀ ਡਾਇਰੈਕਟਰ ਪ੍ਰਦੀਪ ਭਾਰਦਵਾਜ, ਕਾਰਜਕਾਰੀ ਜ਼ਿਲ੍ਹਾ ਗਵਰਨਰ ਪ੍ਰਵੇਸ਼ ਭੰਡਾਰੀ ਅਤੇ ਜ਼ਿਲ੍ਹਾ ਕੈਬਨਿਟ ਸਕੱਤਰ ਅਵਤਾਰ ਅਬਰੋਲ ਮੀਟਿੰਗ ਵਿੱਚ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ। ਕਲੱਬ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਪ੍ਰਾਜੈਕਟਾਂ ’ਤੇ ਚਰਚਾ ਕੀਤੀ ਗਈ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਬਾਰੇ ਫੈਸਲੇ ਲਏ ਗਏ। ਅਵਤਾਰ ਅਬਰੋਲ ਨੇ ਐਲਾਨ ਕੀਤਾ ਕਿ ਕਲੱਬ ਜਲਦੀ ਹੀ ਪਿਛਲੇ ਮਹੀਨੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਇੱਕ ਮੈਡੀਕਲ ਕੈਂਪ ਲਗਾਏਗਾ। ਜਿਸ ਵਿੱਚ ਹੜ੍ਹ ਪੀੜਤਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਮੀਟਿੰਗ ਵਿੱਚ ਸਤੀਸ਼ ਪਾਸੀ ਨੇ ਦਵਾਈਆਂ ਲਈ 5,000 ਰੁਪਏ ਦਾਨ ਕੀਤੇ। ਇੱਕ ਹੋਰ ਪ੍ਰਾਜੈਕਟ ਦੇ ਹਿੱਸੇ ਵੱਜੋਂ, ਖਾਨਪੁਰ ਦੇ ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਵਿੱਚ ਅੱਖਾਂ ਦੀ ਜਾਂਚ ਕੈਂਪ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ।
ਅੰਤਰਰਾਸ਼ਟਰੀ ਡਾਇਰੈਕਟਰ ਪ੍ਰਦੀਪ ਭਾਰਦਵਾਜ ਨੇ ਨਵੇਂ ਕਲੱਬ ਮੈਂਬਰਾਂ ਨੂੰ ਪਿੰਨਾਂ ਲਗਾ ਕੇ ਸਨਮਾਨਿਤ ਕੀਤਾ।