ਨਰਿੰਦਰ ਬੀਬਾ ਦੀ ਯਾਦ ’ਚ ਮੇਲਾ ਕਰਵਾਉਣ ਦਾ ਫ਼ੈਸਲਾ
ਸੁਰਤਾਲ ਸੰਗੀਤ ਵਿਦਿਆਲਿਆ ਦੇ ਦਫ਼ਤਰ ’ਚ ਕਲਾਕਾਰਾਂ, ਗੀਤਕਾਰਾਂ ਅਤੇ ਪਤਵੰਤਿਆਂ ਨੇ ਗੁਰਨਾਮ ਸਿੰਘ ਨਿਧੜਕ ਦੀ ਪ੍ਰਧਾਨਗੀ ਹੇਠ ਮੀਟਿੰਗ ਕਰ ਕੇ ਪੰਜਾਬੀ ਦੀ ਸਿਰਮੌਰ ਮਰਹੂਮ ਗਾਇਕਾ ਨਰਿੰਦਰ ਬੀਬਾ ਦੀ ਯਾਦ ਵਿੱਚ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਪਿੰਡ ਸਾਦਿਕਪੁਰ ਸੱਭਿਆਚਾਰਕ ਮੇਲਾ ਕਰਵਾਉਣ...
Advertisement
ਸੁਰਤਾਲ ਸੰਗੀਤ ਵਿਦਿਆਲਿਆ ਦੇ ਦਫ਼ਤਰ ’ਚ ਕਲਾਕਾਰਾਂ, ਗੀਤਕਾਰਾਂ ਅਤੇ ਪਤਵੰਤਿਆਂ ਨੇ ਗੁਰਨਾਮ ਸਿੰਘ ਨਿਧੜਕ ਦੀ ਪ੍ਰਧਾਨਗੀ ਹੇਠ ਮੀਟਿੰਗ ਕਰ ਕੇ ਪੰਜਾਬੀ ਦੀ ਸਿਰਮੌਰ ਮਰਹੂਮ ਗਾਇਕਾ ਨਰਿੰਦਰ ਬੀਬਾ ਦੀ ਯਾਦ ਵਿੱਚ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਪਿੰਡ ਸਾਦਿਕਪੁਰ ਸੱਭਿਆਚਾਰਕ ਮੇਲਾ ਕਰਵਾਉਣ ਦਾ ਫ਼ੈਸਲਾ ਕੀਤਾ। ਗੰਭੀਰ ਵਿਚਾਰ-ਵਟਾਂਦਰੇ ਤੋਂ ਬਾਅਦ ਮੇਲੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਮੇਲੇ ਵਿਚ ਪ੍ਰਸਿੱਧ ਪੰਜਾਬੀ ਗਾਇਕ ਬਲਬੀਰ ਚੋਟੀਆ, ਜੈਸਮੀਨ ਚੋਟੀਆਂ, ਦਲਵਿੰਦਰ ਦਿਆਲਪੁਰੀ, ਗਾਮਾ ਫਕੀਰ, ਨੀਲੂ ਬੇਗਮ, ਰਾਣਾ ਲਹਿਰੀ, ਸੁਰਪ੍ਰਿਯਾ ਸਹੋਤਾ ਅਤੇ ਕਾਮੇਡੀਅਨ ਬੂਟਾ ਖਹਿਰਾ ਤੇ ਬਾਈ ਕੁਲਜੀਤ ਮਰਹੂਮ ਗਾਇਕਾ ਨੂੰ ਸੱਭਿਅਕ ਗੀਤਾਂ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰਨਗੇ। ਮੀਟਿੰਗ ਵਿੱਚ ਸੂਫ਼ੀ ਗਾਇਕ ਕੁਲਵਿੰਦਰ ਸ਼ਾਹਕੋਟੀ, ਅਸ਼ੋਕ ਗਿੱਲ, ਪ੍ਰੀਤ ਕੰਠ, ਸੰਗੀਤਕਾਰ ਸੁਖਪਾਲ ਸਿੰਘ ਦੇਵਗੁਣ, ਸੁਰਿੰਦਰ ਕੌਰ ਦੇਵਗੁਣ, ਤਰਨਜੀਤ ਸਿੰਘ ਰੂਬੀ, ਕੁਲਜੀਤ ਸਿੰਘ ਪਨੇਸ਼ਰ ਅਤੇ ਨਮਰਤਾ ਸਾਦਿਕਪੁਰੀ ਹਾਜ਼ਰ ਸਨ।
Advertisement