ਰੇਲ ਗੱਡੀ ਹੇਠ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ
ਪੱਤਰ ਪ੍ਰੇਰਕ ਧਾਰੀਵਾਲ, 2 ਜੁਲਾਈ ਇਥੇ ਪਿੰਡ ਬਿਧੀਪੁਰ ਨੇਡ਼ੇ ਰੇਲ ਗੱਡੀ ਹੇਠਾਂ ਆਉਣ ਕਾਾਰਨ ਕਰੀਬ 40 ਸਾਲਾ ਇੱਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਰੇਲਵੇ ਪੁਲੀਸ ਚੌਕੀ ਧਾਰੀਵਾਲ ਨੇ ਦੱਸਿਆ ਸਵੱਖਤੇ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾਣ ਵਾਲੀ ਜੰਮੂ-ਤੱਵੀ...
Advertisement
ਪੱਤਰ ਪ੍ਰੇਰਕ
ਧਾਰੀਵਾਲ, 2 ਜੁਲਾਈ
Advertisement
ਇਥੇ ਪਿੰਡ ਬਿਧੀਪੁਰ ਨੇਡ਼ੇ ਰੇਲ ਗੱਡੀ ਹੇਠਾਂ ਆਉਣ ਕਾਾਰਨ ਕਰੀਬ 40 ਸਾਲਾ ਇੱਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਰੇਲਵੇ ਪੁਲੀਸ ਚੌਕੀ ਧਾਰੀਵਾਲ ਨੇ ਦੱਸਿਆ ਸਵੱਖਤੇ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾਣ ਵਾਲੀ ਜੰਮੂ-ਤੱਵੀ ਰੇਲ ਗੱਡੀ ਜਦੋਂ ਰੇਲਵੇ ਸਟੇਸ਼ਨ ਛੀਨਾ ਅਤੇ ਰੇਲਵੇ ਸਟੇਸ਼ਨ ਧਾਰੀਵਾਲ ਦੇ ਦਰਮਿਆਨ ਪਿੰਡ ਬਿੱਧੀਪੁਰ ਨੇਡ਼ੇ ਪਹੁੰਚੀ ਤਾਂ ਇਕ 40 ਸਾਲਾ ਵਿਅਕਤੀ ਰੇਲਗੱਡੀ ਹੇਠਾਂ ਆ ਗਿਆ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਨੇ ਲੋਡ਼ੀਂਦੀ ਵਿਭਾਗੀ ਕਾਰਵਾਈ ਕਰਕੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮੋਰਚਰੀ ਵਿੱਚ ਸ਼ਨਾਖਤ ਵਾਸਤੇ 72 ਘੰਟੇ ਲਈ ਰੱਖ ਦਿੱਤਾ ਹੈ।
Advertisement
