ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ

ਪੱਤਰ ਪ੍ਰੇਰਕ ਜੈਂਤੀਪੁਰ, 26 ਮਈ ਵੇਰਕਾ ’ਚ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ ’ਤੇ ਰੇਲ ਗੱਡੀ ਨਾਲ ਟਕਰਾਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਪੁਲੀਸ ਚੌਕੀ ਰੇਲਵੇ ਸਟੇਸ਼ਨ ਵੇਰਕਾ ਦੇ ਇੰਚਾਰਜ ਐੱਸਆਈ ਦਲਜਿੰਦਰ ਸਿੰਘ ਨੇ ਦੱਸਿਆ ਕਿ ਵੇਰਕਾ ਰੇਲਵੇ ਲਾਈਨ...
Advertisement

ਪੱਤਰ ਪ੍ਰੇਰਕ

ਜੈਂਤੀਪੁਰ, 26 ਮਈ

Advertisement

ਵੇਰਕਾ ’ਚ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ ’ਤੇ ਰੇਲ ਗੱਡੀ ਨਾਲ ਟਕਰਾਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਪੁਲੀਸ ਚੌਕੀ ਰੇਲਵੇ ਸਟੇਸ਼ਨ ਵੇਰਕਾ ਦੇ ਇੰਚਾਰਜ ਐੱਸਆਈ ਦਲਜਿੰਦਰ ਸਿੰਘ ਨੇ ਦੱਸਿਆ ਕਿ ਵੇਰਕਾ ਰੇਲਵੇ ਲਾਈਨ ’ਤੇ ਅਣਪਛਾਤੇ ਵਿਅਕਤੀ ਦੀ ਰਾਵੀ ਐਕਸਪ੍ਰੈਸ ਨਾਲ ਟਕਰਾ ਕੇ ਮੌਕੇ ’ਤੇ ਹੀ ਮੌਤ ਹੋ ਗਈ ਜਿਸ ਦੀ ਹੁਣ ਤੱਕ ਸ਼ਨਾਖਤ ਨਹੀਂ ਹੋ ਸਕੀ ਅਤੇ ਉਸ ਦੀ ਲਾਸ਼ ਨੂੰ ਥਾਣਾ ਦੀ ਮੋਰਚਰੀ ਵਿੱਚ ਸ਼ਨਾਖਤ ਲਈ 72 ਘੰਟੇ ਲਈ ਰਖਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ 55 ਤੋਂ 60 ਸਾਲ, ਸਿਰ ਤੋਂ ਮੋਨਾ ਵਾਲ ਚਿੱਟੇ, ਕੱਦ 5 ਫੁੱਟ 6-7 ਇੰਚ ਅਤੇ ਉਸ ਨੇ ਘਸਮੈਲੀ ਗਰੇਅ ਪੈਂਟ ਤੇ ਕਾਲੀ ਜੈਕੇਟ ਪਾਈ ਹੋਈ ਹੈ।

Advertisement