ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਬਰਸੀ ਮਨਾਈ
ਵੱਖ ਵੱਖ ਰਾਜਸੀ, ਧਾਰਮਿਕ ਅਤੇ ਸਮਾਜ ਸੇਵੀ ਹਸਤੀਆਂ ਨੇ ਭਰੀ ਹਾਜ਼ਰੀ
Advertisement
ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਚੌਥੀ ਬਰਸੀ ਇੱਥੋਂ ਥੋੜ੍ਹੀ ਦੂਰ ਪਿੰਡ ਸੇਖਵਾਂ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਮਨਾਈ ਗਈ। ਅਖੰਡ ਪਾਠ ਦੇ ਭੋਗ ਮਗਰੋਂ ਜਥੇਦਾਰ ਉਜਾਗਰ ਸਿੰਘ ਯਾਦਗਾਰੀ ਮੈਮੋਰੀਅਲ ਵਿੱਚ ਸ਼ਰਧਾਂਜਲੀ ਸਮਾਗਮ ਹੋਇਆ। ਵੱਖ-ਵੱਖ ਸ਼ਖ਼ਸੀਅਤਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਇੱਕ ਦਰਵੇਸ਼ ਸਿਆਸਤਦਾਨ ਸਨ। ਵੱਖ ਵੱਖ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ।
ਭਾਈ ਬਲਦੇਵ ਸਿੰਘ ਨਿਮਾਣਾ ਨੇ ਕਥਾ ਪ੍ਰਚਾਰ ਕੀਤਾ। ਮਰਹੂਮ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਅਤੇ ‘ਆਪ’ ਦੇ ਸੂਬਾਈ ਆਗੂ ਜਗਰੂਪ ਸਿੰਘ ਸੇਖਵਾਂ ਆਈਆਂ ਸੰਗਤਾਂ, ਪਤਵੰਤੇ ਸੱਜਣਾਂ ਅਤੇ ਰਾਜਨੀਤਿਕ ਆਗੂਆਂ ਦਾ ਧੰਨਵਾਦ ਕੀਤਾ। ‘ਆਪ’ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਵਿਧਾਇਕ ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ, ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੰਚਾਰਜ ਸਾਬਕਾ ਚੇਅਰਮੈਨ ਬਲਬੀਰ ਸਿੰਘ ਪੰਨੂ, ਹਲਕਾ ਦੀਨਾਨਗਰ ਇੰਚਾਰਜ ਸ਼ਮਸ਼ੇਰ ਸਿੰਘ, ‘ਆਪ’ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਸਮੇਤ ਹੋਰਾਂ ਨੇ ਮਰਹੂਮ ਸੇਖਵਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਡੀਪੀਆਰਓ ਹਰਜਿੰਦਰ ਸਿੰਘ ਕਲਸੀ, ਚੇਅਰਮੈਨ ਜਸਪਾਲ ਸਿੰਘ ਪੰਧੇਰ, ਚੇਅਰਮੈਨ ਮੋਹਣ ਸਿੰਘ ਜਾਗੋਵਾਲ ਬੇਟ ਹਾਜ਼ਰ ਸਨ।
Advertisement
Advertisement