ਆਜ਼ਾਦੀ ਘੁਲਾਟੀਏ ਗੁਰਚਰਨ ਸਿੰਘ ਲਾਧੂਪੁਰ ਦੀ ਬਰਸੀ ਮਨਾਈ
ਆਜ਼ਾਦੀ ਘੁਲਾਟੀਏ ਗੁਰਚਰਨ ਸਿੰਘ ਲਾਧੂਪੁਰ ਦੀ 10ਵੀਂ ਬਰਸੀ ਫਰੀਡਮ ਫਾਈਟਰ ਸਮਾਰਕ ਲਾਧੂਪੁਰ ਵਿੱਚ ਮਨਾਈ ਗਈ। ਫਰੀਡਮ ਫਾਈਟਰ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਖਤਾਵਰ ਸਿੰਘ ਲਾਧੂਪੁਰ ਦੇ ਪ੍ਰਬੰਧਾਂ ਵਿੱਚ ਹੇਠ ਕਰਵਾਏ ਸਮਾਗਮ ਦੌਰਾਨ ਕਵੀਸ਼ਰੀ ਜਥਾ ਭਾਈ ਅਜੀਤ ਸਿੰਘ ਦਰਦੀ ਨੇ ਵਾਰਾਂ...
Advertisement
ਆਜ਼ਾਦੀ ਘੁਲਾਟੀਏ ਗੁਰਚਰਨ ਸਿੰਘ ਲਾਧੂਪੁਰ ਦੀ 10ਵੀਂ ਬਰਸੀ ਫਰੀਡਮ ਫਾਈਟਰ ਸਮਾਰਕ ਲਾਧੂਪੁਰ ਵਿੱਚ ਮਨਾਈ ਗਈ। ਫਰੀਡਮ ਫਾਈਟਰ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਖਤਾਵਰ ਸਿੰਘ ਲਾਧੂਪੁਰ ਦੇ ਪ੍ਰਬੰਧਾਂ ਵਿੱਚ ਹੇਠ ਕਰਵਾਏ ਸਮਾਗਮ ਦੌਰਾਨ ਕਵੀਸ਼ਰੀ ਜਥਾ ਭਾਈ ਅਜੀਤ ਸਿੰਘ ਦਰਦੀ ਨੇ ਵਾਰਾਂ ਗਾ ਕੇ ਗੁਰੂ ਇਤਿਹਾਸ ਨਾਲ ਜੋੜਿਆ। ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਕੀਤਾ। ਇਹ ਬਰਸੀ ਸਮਾਗਮ ਗਦਰ ਅਖਬਾਰ ਦੇ ਸੰਪਾਦਕ ਸ਼ਹੀਦ ਗਦਰੀ ਬਾਬਾ ਮੇਵਾ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਦੌਰਾਨ ਆਲ ਇੰਡੀਆ ਪੀਸ ਮਿਸ਼ਨ ਦੇ ਪ੍ਰਧਾਨ ਦਿਆ ਸਿੰਘ, ਡਾਕਟਰ ਕੁਸਹਾਲ ਸਿੰਘ (ਕੇਂਦਰੀ ਸਿੰਘ ਸਭਾ ਚੰਡੀਗੜ੍ਹ), ਭਾਰਤੀ ਕਿਸਾਨ ਯੂਨੀਅਨ ਸਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸਾਦੀਪੁਰ, ਰਿਆੜਕੀ ਕਾਲਜ ਤੁਗਲਵਾਲਾਂ ਦੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਅਜੇ ਸੁਕਲਾ ਜਰਨਲਿਸਟ ਚੰਡੀਗੜ੍ਹ, ਡਾਕਟਰ ਕੇ.ਜੇ ਸਿੰਘ ਧਾਰੀਵਾਲ, ਗੁਰਬਚਨ ਸਿੰਘ ਬਾਜਵਾ, ਕਾਮਰੇਡ ਗੁਲਜਾਰ ਸਿੰਘ, ਕੈਪਟਨ ਗੁਰਦੀਪ ਸਿੰਘ ਚੰਡੀਗੜ੍ਹ ਵਾਲੇ, ਜ਼ਿਲ੍ਹਾ ਆਗੂ ਮੁੱਖਦੇਵ ਸਿੰਘ ਆਲੋਵਾਲ, ਕਿਸਾਨ ਆਗੂ ਡਾ.ਸਤਨਾਮ ਸਿੰਘ ਅਜਨਾਲਾ, ਮੁਖਵਿੰਦਰ ਸਿੰਘ, ਐਡਵੋਕੇਟ ਨਗਿੰਦਰ ਸਿੰਘ ਸਿੱਧਵਾਂ ਆਦਿ ਬੁਲਾਰਿਆਂ ਨੇ ਬਾਪੂ ਗੁਰਚਰਨ ਸਿੰਘ ਲਾਧੂਪੁਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਨ੍ਹਾਂ (ਬਾਪੂ ਗੁਰਚਰਨ ਸਿੰਘ ਲਾਧੂਪੁਰ) ਵਲੋਂ ਦੇਸ ਦੀ ਆਜ਼ਾਦੀ ਲਈ ਚੜ੍ਹਦੀ ਉਮਰੇ ਕੀਤੇ ਸੰਘਰਸ਼ਾਂ ਅਤੇ ਅੰਗਰੇਜ਼ਾਂ ਦੇ ਜ਼ੁਲਮਾਂ ਅਤੇ ਜ਼ੇਲ੍ਹਾਂ ਕੱਟਣ ਬਾਰੇ ਚਾਨਣਾ ਪਾਇਆ।
Advertisement
Advertisement