ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੀਆਰਪੀਐੱਫ ਜਵਾਨ ਦਾ ਸੈਨਿਕ ਸਨਮਾਨਾਂ ਨਾਲ ਸਸਕਾਰ

ਦਿਲ ਦੀ ਧੜਕਨ ਰੁਕਣ ਕਾਰਨ ਹੋਇਆ ਸੀ ਦੇਹਾਂਤ
Advertisement

ਐੱਨਪੀ. ਧਵਨ

ਪਠਾਨਕੋਟ, 13 ਜੁਲਾਈ

Advertisement

ਜੰਮੂ-ਕਸ਼ਮੀਰ ਦੇ ਆਨੰਤਨਾਗ ਵਿੱਚ ਤਾਇਨਾਤ ਸੀਆਰਪੀਐੱਫ 40 ਬਟਾਲੀਅਨ ਦੇ ਏਐੱਸਆਈ ਸੁਧੀਰ ਕੁਮਾਰ ਦੀ ਮ੍ਰਿਤਕ ਦੇਹ ਦਾ ਅੱਜ ਉਸ ਦੇ ਜੱਦੀ ਪਿੰਡ ਤਲਵਾੜਾ ਗੁੱਜਰਾਂ ਵਿੱਚ ਪੁੱਜਣ ’ਤੇ ਸੈਨਿਕ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸੀਆਰਪੀਐੱਫ ਦੇ ਸਹਾਇਕ ਕਮਾਂਡੈਂਟ ਵਰਿੰਦਰ ਕੁਮਾਰ ਦੀ ਅਗਵਾਈ ਵਿੱਚ ਜਵਾਨਾਂ ਨੇ ਤਿਰੰਗੇ ਵਿੱਚ ਲਿਪਟੀ ਹੋਈ ਸੁਧੀਰ ਕੁਮਾਰ ਦੀ ਦੇਹ ਨੂੰ ਪਿੰਡ ਵਿੱਚ ਲਿਆਂਦਾ ਗਿਆ ਤਾਂ ਉਥੇ ਹਰ ਅੱਖ ਨਮ ਹੋ ਗਈ। ਇਸ ਮੌਕੇ ਸ਼ਹੀਦ ਦੇ ਪਿਤਾ ਸੇਵਾਮੁਕਤ ਹਵਾਲਦਾਰ ਕਰਮ ਚੰਦ, ਮਾਤਾ ਊਸ਼ਾ ਦੇਵੀ, ਪਤਨੀ ਜੀਵਨ, ਬੇਟਾ ਅੰਕੁਸ਼, ਬੇਟੀ ਮੁਸਕਾਨ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਆਗੂ ਕੁੰਵਰ ਰਵਿੰਦਰ ਵਿੱਕੀ ਅਤੇ ਹੋਰ ਰਿਸ਼ਤੇਦਾਰ ਤੇ ਪਿੰਡ ਵਾਸੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਏਐੱਸਆਈ ਸੁਧੀਰ ਕੁਮਾਰ ਦਾ 11 ਤਰੀਕ ਸ਼ਾਮ 7 ਵਜੇ ਦਿਲ ਦੀ ਧੜਕਨ ਰੁਕਣ ਨਾਲ ਦੇਹਾਂਤ ਹੋ ਗਿਆ ਸੀ।

ਸ਼ਹੀਦ ਦੀ ਮ੍ਰਿਤਕ ਦੇਹ ਤੇ ਸਰਕਾਰੀ ਅਤੇ ਸੀਆਰਪੀਐਫ ਅਧਿਕਾਰੀ ਸਹਾਇਕ ਕਮਾਂਡੈਂਟ ਵਰਿੰਦਰ ਕੁਮਾਰ ਨੇ ਰੀਥ ਚੜ੍ਹਾ ਕੇ ਸ਼ਰਧਾਂਜਲੀ ਦਿੱਤੀ। ਮਾਤਮੀ ਧੁਨ ਵਿੱਚ ਹਥਿਆਰ ਉਲਟੇ ਕਰਕੇ ਜਵਾਨਾਂ ਨੇ ਸ਼ਹੀਦ ਨੂੰ ਸਲਾਮੀ ਦਿੱਤੀ ਅਤੇ ਬੇਟੇ ਅੰਕੁਸ਼ ਨੇ ਚਿਖਾ ਨੂੰ ਅਗਨੀ ਭੇਂਟ ਕੀਤੀ।

ਸਹਾਇਕ ਕਮਾਂਡੈਂਟ ਵਰਿੰਦਰ ਕੁਮਾਰ ਨੇ ਕਿਹਾ ਕਿ ਬਟਾਲੀਅਨ ਨੇ ਇੱਕ ਅਨਮੋਲ ਹੀਰਾ ਖੋਹ ਦਿੱਤਾ ਹੈ। ਪੂਰੀ ਬਟਾਲੀਅਨ ਨੂੰ ਇਸ ਦੇ ਕਰਤੱਬਾਂ ਉਪਰ ਮਾਣ ਸੀ। ਸ਼ਹੀਦ ਦੀ ਪਤਨੀ ਜੀਵਨ ਨੇ ਕਿਹਾ ਕਿ ਅਜੇ 4 ਦਿਨ ਪਹਿਲਾਂ ਹੀ ਉਸ ਦਾ ਪਤੀ ਛੁੱਟੀ ਕੱਟ ਕੇ ਗਿਆ ਸੀ ਕਿ 11 ਤਰੀਕ ਨੂੰ ਉਸ ਦੇ ਸ਼ਹੀਦ ਹੋਣ ਦੀ ਖਬਰ ਪੁੱਜ ਗਈ।

Advertisement