ਕ੍ਰਿਕਟ: ਸੇਂਟ ਕਬੀਰ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਵਿਦਿਆਰਥੀਆਂ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ 76ਵੇਂ ਪੰਜਾਬ ਰਾਜ ਜ਼ੋਨਲ ਕ੍ਰਿਕਟ ਮੁਕਾਬਲੇ 2025-26 ਵਿੱਚ ਲਾਜਵਾਬ ਪ੍ਰਦਰਸ਼ਨ ਕੀਤਾ ਹੈ। ਸ਼ਾਨਦਾਰ ਕਾਰਗੁਜ਼ਾਰੀ ਕਰਕੇ ਸਕੂਲ ਦੀ ਅੰਡਰ-14 ਦੀ ਟੀਮ ਵਿੱਚੋਂ 8 ਖਿਡਾਰੀ ਅਤੇ ਅੰਡਰ-19 ਦੀ ਟੀਮ ਵਿੱਚੋਂ 2 ਖਿਡਾਰੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਹਨ। ਇਸ ਸਬੰਧੀ ਸਕੂਲ ਪ੍ਰਿੰਸੀਪਲ ਐੱਸ.ਬੀ. ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਦੀਆਂ ਦੋ ਟੀਮਾਂ (ਅੰਡਰ- 14 ਅਤੇ ਅੰਡਰ- 19 ਲੜਕਿਆਂ) ਨੇ ਜ਼ੋਨਲ ਪੱਧਰੀ ਕ੍ਰਿਕਟ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ ਜਿਨ੍ਹਾਂ ਵਿੱਚੋਂ ਕਪਤਾਨ ਸਮਰ ਦੀ ਅਗਵਾਈ ਹੇਠ ਖੇਡੀ ਅੰਡਰ- 14 ਦੀ ਟੀਮ ਨੇ ਪਹਿਲਾ ਸਥਾਨ ਅਤੇ ਕਪਤਾਨ ਨੈਲਸਨ ਸਹੋਤਾ ਦੀ ਅਗਵਾਈ ਹੇਠ ਖੇਡੀ ਅੰਡਰ- 19 ਦੀ ਟੀਮ ਨੇ ਤਿੱਬੜ ਜ਼ੋਨ ਅਧੀਨ ਖੇਡੇ ਜੋਨਲ ਪੱਧਰੀ ਮੁਕਾਬਲੇ ਵਿੱਚੋਂ ਚੌਥਾ ਸਥਾਨ ਹਾਸਿਲ ਕੀਤਾ ਹੈ। ਸਕੂਲ ਦੀਆਂ ਟੀਮਾਂ ਦੀ ਸ਼ਾਨਦਾਰ ਖੇਡ ਕਾਰਗੁਜ਼ਾਰੀ ਹੋਣ ਕਰਕੇ ਸਕੂਲ ਦੀ ਅੰਡਰ-14 ਦੀ ਟੀਮ ਵਿੱਚੋਂ 8 ਖਿਡਾਰੀ ਅਤੇ ਅੰਡਰ- 19 ਦੀ ਟੀਮ ਵਿੱਚੋਂ 2 ਖਿਡਾਰੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਹਨ। ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਐੱਸ.ਬੀ. ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਵੱਲੋਂ ਸਨਮਾਨ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਸਕੂਲ ਦੇ ਡੀ.ਪੀ ਅਧਿਆਪਕ ਸਮਸ਼ੇਰ ਸਿੰਘ, ਗੁਰਪ੍ਰੀਤ ਸਿੰਘ, ਬੇਅੰਤ ਸਿੰਘ ਤੇ ਜਤਿੰਦਰ ਕੌਰ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ।