ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਜਲੀ ਸੋਧ ਬਿੱਲ 2025 ਵਿਰੁੱਧ ਲਾਮਬੰਦੀ ਲਈ ਕਨਵੈਨਸ਼ਨਾਂ

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਤੇ ਮਾਨ ਸਰਕਾਰ ਦਾ ਪੁਤਲਾ ਫੂਕਿਆ
ਟੌਲ ਪਲਾਜ਼ਾ ਕੱਥੂਨੰਗਲ ’ਚ ਮੁਜ਼ਾਹਰਾ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਅਤੇ ਵਰਕਰ।
Advertisement
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਬਿਜਲੀ ਸੋਧ ਬਿੱਲ 2025 ਵਿਰੁੱਧ ਅਤੇ ਹੋਰ ਕਿਸਾਨੀ ਮਸਲਿਆਂ ਨੂੰ ਲੈ ਕੇ ਲੋਕਾਂ ਨੂੰ ਲਾਮਬੰਦ ਕਰਨ ਲਈ ਅੱਜ ਜ਼ੋਨ ਮਜੀਠਾ, ਟਾਹਲੀ ਸਾਹਿਬ ਅਤੇ ਬਾਬਾ ਬੁੱਢਾ ਜੀ ਕੱਥੂਨੰਗਲ ਦੇ ਪਿੰਡ ਹਮਜਾ ਤੇ ਅਲਕੜੇ ਵਿੱਚ ਕਨਵੈਨਸ਼ਨਾਂ ਕੀਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਟੌਲ ਪਲਾਜ਼ਾ ਕੱਥੂਨੰਗਲ ਵਿੱਚ ਕੇਂਦਰ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਅਤੇ ਬਲਦੇਵ ਸਿੰਘ ਬੱਗਾ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੇ ਤਾਕਤ ਦੇ ਕੇਂਦਰੀਕਰਨ ਲਈ ਰਾਜਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਲਈ ਹੱਲਾ ਬੋਲਿਆ ਹੈ। ਇਸੇ ਤਹਿਤ ਹੀ ਆਉਣ ਵਾਲੇ ਸਮੇਂ ਵਿੱਚ ਸਰਕਾਰ ਬਿਜਲੀ ਬੋਰਡ ਨੂੰ ਨਿੱਜੀ ਕਾਰਪੋਰੇਟ ਕੰਪਨੀਆਂ ਨੂੰ ਵੇਚਣ ਲਈ ਬਿਜਲੀ ਸੋਧ ਬਿੱਲ 2025 ਦਾ ਖਰੜਾ ਲਿਆ ਚੁੱਕੀ ਹੈ ਅਤੇ ਬਿਜਲੀ ਬੋਰਡ ਅਦਾਰੇ ਨੂੰ ਕਾਰਪੋਰੇਟ ਸੈਕਟਰ ਨੂੰ ਵੇਚਣ ਦਾ ਮਨ ਬਣਾ ਚੁੱਕੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਬਿਜਲੀ ਦੀ ਸੁਵਿਧਾ ਆਮ ਲੋਕਾਂ ਹੱਥੋਂ ਜਾਂਦੀ ਰਹੇਗੀ,ਕਿਉਂਕਿ ਪ੍ਰਾਈਵੇਟ ਕੰਪਨੀਆਂ ਅੰਨੇ ਮੁਨਾਫੇ ਲਈ ਬਿਜਲੀ ਮਹਿੰਗੀ ਦੇਣਗੇ, ਜਿਵੇਂ ਬਾਕੀ ਹਰ ਪਬਲਿਕ ਖੇਤਰ ਵਿੱਚ ਸਹੂਲਤ ਦੇਣ ਵੇਲੇ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖਰੜੇ ਨੂੰ ਰੱਦ ਕਰਾਉਣ ਲਈ, ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਯੋਗ ਮੁਆਵਜ਼ੇ ਲਈ, ਪਰਾਲੀ ਸਾੜਨ ਕਾਰਨ ਰੈੱਡ ਐਂਟਰੀਆਂ, ਭਾਰੀ ਜੁਰਮਾਨੇ,ਪਰਚੇ ਰੱਦ ਕਰਾਉਣ, ਡੀਏਪੀਖ ਖਾਦ ਦਾ ਸੰਕਟ ਹੱਲ ਕਰਾਉਣ, ਸ਼ੰਭੂ ਤੇ ਖਨੌਰੀ ਮੋਰਚਿਆਂ ਪੰਜਾਬ ਸਰਕਾਰ ਵੱਲੋਂ ਕੀਤੇ ਮੋਰਚਿਆਂ ਦੇ ਨੁਕਸਾਨ ਦੀ ਭਰਪਾਈ ਤੇ ਇਨਸਾਫ਼, ਕਰਜ਼ਾ ਮੁਕਤੀ, ਐਮ ਐਸ ਪੀ ਲੀਡਰ ਗਾਰੰਟੀ ਕਾਨੂੰਨ ਦੀ ਮੰਗ ਪੂਰੀ ਕਰਾਉਣ ਲਈ ਤਹਿ ਕੀਤੀਆਂ ਤਰੀਕਾਂ ਅਨੁਸਾਰ ਪ੍ਰੋਗਰਾਮ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਫੰਡ ਇਕੱਠਾ ਕਰਨ ਲਈ ਅਤੇ ਜੱਥੇਬੰਦੀ ਦੀ ਮੈਂਬਰਸ਼ਿਪ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ। ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਬਿਜਲੀ ਸੋਧ ਬਿੱਲ ਖਰੜੇ ਵਿਰੁੱਧ ਕੇਂਦਰ ਸਰਕਾਰ ਨੂੰ ਤਾੜਨਾ ਪੱਤਰ ਲਿਖੇ। ਇਸ ਮੌਕੇ ਸੁਖਦੇਵ ਸਿੰਘ ਕਾਜੀਕੋਟ, ਸਰਦੂਲ ਸਿੰਘ, ਗੁਰਦੀਪ ਸਿੰਘ ਰਾਮਦੀਵਾਲੀ, ਗੁਰਭੇਜ ਸਿੰਘ ਝੰਡੇ, ਕਾਬਲ ਸਿੰਘ ਵਰਿਆਮ ਨੰਗਲ, ਗੁਰਬਾਜ਼ ਸਿੰਘ ਭੁੱਲਰ,ਟੇਕ ਸਿੰਘ ਝੰਡੇ, ਸਵਿੰਦਰ ਸਿੰਘ ਰੂਪੋਵਾਲੀ, ਮੁਖਤਾਰ ਸਿੰਘ ਭੰਗਵਾਂ, ਕਿਰਪਾਲ ਸਿੰਘ ਕਲੇਰ ਮਾਂਗਟ, ਸਵਰਨ ਸਿੰਘ ਕੋਟਲਾ ਗੁੱਜਰਾਂ ਅਤੇ ਹੋਰ ਕਿਸਾਨ ਮਜ਼ਦੂਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

 

Advertisement

 

 

Advertisement
Show comments