ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਹਿਰੀ ਪਾਣੀ ਬਚਾਉਣ ਲਈ ਕਿਸਾਨ ਜਥੇਬੰਦੀਆਂ ਦੀ ਕਨਵੈਨਸ਼ਨ

ਸੂਬੇ ਦੀਆਂ ਦੋ ਕਿਸਾਨ ਜਥੇਬੰਦੀਆਂ ਵਲੋਂ ਅੱਜ ਹਰੀਕੇ ਵਿੱਚ ਕਨਵੈਨਸ਼ਨ ਕਰਕੇ ਨਹਿਰੀ ਸਿਸਟਮ ਨੂੰ ਮਜਬੂਤ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ| ਬਿਆਸ ਅਤੇ ਸਤਿਲੁਜ ਦਰਿਆਵਾਂ ਦੇ ਸੰਗਮ ਹੋਣ ਵਾਲੇ ਥਾਂ ਤੇ ਕਿਸਾਨ ਜਥੇਬੰਦੀ ਹਰੀਕੇ-ਮੰਡਬੇਟ ਅਬਾਦਕਾਰ ਸੰਘਰਸ਼ ਕਮੇਟੀ ਅਤੇ ਜਮਹੂਰੀ...
ਕਨਵੈਨਸ਼ਨ ਵਿੱਚ ਸ਼ਾਮਲ ਕਿਸਾਨ ਅਤੇ ਆਗੂ। -ਫੋਟੋ: ਗੁਰਬਖਸ਼ਪੁਰੀ
Advertisement

ਸੂਬੇ ਦੀਆਂ ਦੋ ਕਿਸਾਨ ਜਥੇਬੰਦੀਆਂ ਵਲੋਂ ਅੱਜ ਹਰੀਕੇ ਵਿੱਚ ਕਨਵੈਨਸ਼ਨ ਕਰਕੇ ਨਹਿਰੀ ਸਿਸਟਮ ਨੂੰ ਮਜਬੂਤ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ| ਬਿਆਸ ਅਤੇ ਸਤਿਲੁਜ ਦਰਿਆਵਾਂ ਦੇ ਸੰਗਮ ਹੋਣ ਵਾਲੇ ਥਾਂ ਤੇ ਕਿਸਾਨ ਜਥੇਬੰਦੀ ਹਰੀਕੇ-ਮੰਡਬੇਟ ਅਬਾਦਕਾਰ ਸੰਘਰਸ਼ ਕਮੇਟੀ ਅਤੇ ਜਮਹੂਰੀ ਕਿਸਾਨ ਸਭਾ ਵਲੋਂ ਕਰਵਾਈ ਗਈ ਇਸ ਕਨਵੈਨਸ਼ਨ ਵਿੱਚ ਤਰਨ ਤਾਰਨ, ਫਿਰੋਜਪੁਰ, ਕਪੂਰਥਲਾ, ਜਲੰਧਰ ਜਿਲ੍ਹਿਆਂ ਤੋਂ ਕਿਸਾਨਾਂ ਨੇ ਹਿੱਸਾ ਲਿਆ| ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਹਰੀਕੇ- ਮੰਡਬੇਟ ਅਬਾਦਕਾਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਹੜ੍ਹਾਂ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀਕਰਨ ਨੂੰ ਮਜ਼ਬੂਤ ਕਰਨ ਲਈ ਗੰਨੇ ਵਰਗੀ ਫ਼ਸਲ ਨੂੰ ਹੋਰ ਉਤਸ਼ਾਹਿਤ ਕਰਨ ਲਈ ਸੇਰੋਂ ਤੇ ਜ਼ੀਰਾ ਖੰਡ ਮਿੱਲਾਂ ਨੂੰ ਮੁੜ ਚਾਲੂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੌਜੂਦਾ ਸਰਕਾਰ ’ਤੇ ਦਰਿਆਈ ਪਾਣੀ ਵਿਅਰਥ ਜਾਣ ਤੋਂ ਰੋਕਣ ਲਈ ਗੰਭੀਰ ਨਾ ਹੋਣ ਦਾ ਦੋਸ਼ ਲਗਾਇਆ।

Advertisement
Advertisement