ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਵੀਂ ਸੜਕ ਬਣਾਉਣ ਦਾ ਕਾਰਜ ਸ਼ੁਰੂ

ਪਠਾਨਕੋਟ: ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਮਾਮੂਨ ਵਾਰਡ ਨੰਬਰ-10 ਵਿੱਚ ਗੁਰਦੁਆਰੇ ਤੋਂ ਭੈਰੋਂ ਨਾਥ ਮੰਦਰ ਤੱਕ ਦੀ ਸੜਕ ਦਾ ਉਸਾਰੀ ਕਾਰਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਅੱਜ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਸੜਕ...
ਉਸਾਰੀ ਕਾਰਜ ਸ਼ੁਰੂ ਕਰਵਾਉਂਦੇ ਹੋਏ ਅਮਿਤ ਸਿੰਘ ਮੰਟੂ। -ਫੋਟੋ: ਧਵਨ
Advertisement

ਪਠਾਨਕੋਟ: ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਮਾਮੂਨ ਵਾਰਡ ਨੰਬਰ-10 ਵਿੱਚ ਗੁਰਦੁਆਰੇ ਤੋਂ ਭੈਰੋਂ ਨਾਥ ਮੰਦਰ ਤੱਕ ਦੀ ਸੜਕ ਦਾ ਉਸਾਰੀ ਕਾਰਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਅੱਜ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਉਸਾਰੀ ਪੀਡਬਲਯੂਡੀ ਵਿਭਾਗ ਵੱਲੋਂ ਕੀਤੀ ਜਾਵੇਗੀ ਜੋ ਕਿ ਲਗਪਗ 1 ਕਿਲੋਮੀਟਰ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਸੁਜਾਨਪੁਰ ਦੀਆਂ ਜਿੰਨੀਆਂ ਵੀ ਸੜਕਾਂ ਖ਼ਸਤਾਹਾਲ ਹਨ, ਉਨ੍ਹਾਂ ਵਿੱਚ ਬਰਸਾਤਾਂ ਦੇ ਬਾਅਦ ਉਸਾਰੀ ਕਾਰਜ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਜਨਤਾ ਦੇ ਹਿੱਤ ਵਿੱਚ ਫ਼ੈਸਲੇ ਕਰ ਰਹੇ ਹਨ। ਇਸ ਤਹਿਤ ਲੋਕਾਂ ਦੀ ਭਲਾਈ ਲਈ ਫ਼ੈਸਲੇ ਲੈ ਰਹੇ ਹਨ। ਇਸ ਮੌਕੇ ਪੀਡਬਲਯੂਡੀ ਵਿਭਾਗ ਦੇ ਐਸਡੀਓ ਪਰਮਿੰਦਰ ਸਿੰਘ, ਦੀਪਕ ਖੰਨਾ ਜੂਨੀਅਨ ਇੰਜਨੀਅਰ, ਕਰਨੈਲ ਸਿੰਘ, ਸੋਨੂੰ, ਰੌਮੀ, ਰਾਜੇਸ਼ ਕੁਮਾਰ, ਜੋਗਾ ਸਿੰਘ, ਮੱਖਣ ਸਿੰਘ, ਮਹਿੰਦਰ ਪਾਲ, ਸੁਰੇਸ਼ ਕੁਮਾਰ, ਪ੍ਰੀਤਮ ਸਿੰਘ, ਸੰਦੀਪ ਕੁਮਾਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Advertisement