ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੇਅਦਬੀ ਦੀ ਘਟਨਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼: ਅਰੁਨਾ ਚੌਧਰੀ

ਪੱਤਰ ਪ੍ਰੇਰਕ ਦੀਨਾਨਗਰ, 18 ਜੁਲਾਈ ਬਹਿਰਾਮਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਬਿ ਵਿਖੇ ਹੋਈ ਪਾਵਨ ਸਰੂਪਾਂ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖ ਸੰਗਤ ’ਚ ਭਾਰੀ ਰੋਸ ਅਤੇ ਰੋਹ ਪਾਇਆ ਜਾ ਰਿਹਾ ਹੈ। ਉੱਧਰ, ਹਲਕਾ ਵਿਧਾਇਕਾ ਤੇ ਸਾਬਕਾ ਕੈਬਨਿਟ ਮੰਤਰੀ ਅਰੁਨਾ...
ਘਟਨਾ ਸਬੰਧੀ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਅਰੁਨਾ ਚੌਧਰੀ। ਫੋਟੋ: ਸਾਗਰ
Advertisement

ਪੱਤਰ ਪ੍ਰੇਰਕ

ਦੀਨਾਨਗਰ, 18 ਜੁਲਾਈ

Advertisement

ਬਹਿਰਾਮਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਬਿ ਵਿਖੇ ਹੋਈ ਪਾਵਨ ਸਰੂਪਾਂ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖ ਸੰਗਤ ’ਚ ਭਾਰੀ ਰੋਸ ਅਤੇ ਰੋਹ ਪਾਇਆ ਜਾ ਰਿਹਾ ਹੈ। ਉੱਧਰ, ਹਲਕਾ ਵਿਧਾਇਕਾ ਤੇ ਸਾਬਕਾ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਵੀ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਲਿਖਤੀ ਰੂਪ ’ਚ ਆਖਿਆ ਹੈ ਕਿ ਇੱਕ ਵਿਸ਼ੇਸ਼ ਜਾਂਚ ਟੀਮ ਬਣਾ ਕੇ ਸੱਚਾਈ ਨੂੰ ਸਾਹਮਣੇ ਲਿਆਂਦਾ ਜਾਵੇ। ਅਰੁਨਾ ਚੌਧਰੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਗੁਰਦੁਆਰਾ ਸਾਹਬਿ ਵਿਖੇ ਵੀ ਗਏ ਅਤੇ ਉਨ੍ਹਾਂ ਸੇਵਾਦਾਰ ਜੋਗਾ ਸਿੰਘ ਤੇ ਹੋਰਨਾਂ ਪ੍ਰਬੰਧਕਾਂ ਨੂੰ ਮਿਲ ਕੇ ਘਟਨਾ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਮੌਕੇ ’ਤੇ ਮੌਜੂਦ ਐਸਪੀ (ਡੀ) ਪਿਰਥੀ ਪਾਲ ਸਿੰਘ ਕੋਲੋਂ ਜਾਂਚ ਪੜਤਾਲ ਦੀ ਮੌਜੂਦਾ ਸਥਿਤੀ ਜਾਣੀ ਅਤੇ ਕਿਹਾ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ’ਤੇ ਐਸਪੀ ਨੇ ਭਰੋਸਾ ਦਿੱਤਾ ਕਿ ਪੁਲੀਸ ਇਸ ਮਾਮਲੇ ਨੂੰ ਸੰਗੀਨ ਅਪਰਾਧ ਵਜੋਂ ਲੈ ਰਹੀ ਹੈ ਅਤੇ ਦੋਸ਼ੀ ਜਲਦ ਹੀ ਸਲਾਖਾਂ ਪਿੱਛੇ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਨੇਤਾ ਅਸ਼ੋਕ ਚੌਧਰੀ, ਸੰਮਤੀ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਬਲਾਕ ਚੇਅਰਮੈਨ ਦਲਬੀਰ ਸਿੰਘ ਬਿੱਟੂ, ਸਰਪੰਚ ਰਾਜਿੰਦਰ ਸਿੰਘ ਕਾਹਲੋਂ, ਵਿਜੇ ਸ਼ਰਮਾ, ਵਰਿੰਦਰ ਸਿੰਘ ਨੌਸ਼ਹਿਰਾ, ਸ਼ਕਤੀ ਸਿੰਘ, ਰਾਜੇਸ਼ ਕੁਮਾਰ ਅਤੇ ਸੰਨੀ ਭਗਤ ਮੌਜੂਦ ਸਨ।

Advertisement
Tags :
ਅਰੁਨਾਸਾਜ਼ਿਸ਼:ਖ਼ਰਾਬਘਟਨਾਚੌਧਰੀਬੇਅਦਬੀਮਾਹੌਲ
Show comments