ਅੰਤਰ-ਕਾਲਜ ਕੁਸ਼ਤੀ ਮੁਕਾਬਲੇ ’ਚ ਮੱਲਾਂ ਮਾਰੀਆਂ
ਇੱਥੋਂ ਦੇ ਐੱਸ ਐੱਸ ਐੱਮ ਕਾਲਜ ਦੇ ਅਥਲੀਟਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਕਰਵਾਏ ਗਏ ਅੰਤਰ-ਕਾਲਜ ਕੁਸ਼ਤੀ ਮੁਕਾਬਲਿਆਂ ਵਿੱਚ ਉਪ ਜੇਤੂ ਟਰਾਫ਼ੀ ਜਿੱਤੀ। ਸਰੀਰਕ ਸਿੱਖਿਆ ਵਿਭਾਗ ਦੇ ਚੇਅਰਪਰਸਨ ਡਾ. ਮੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਾਲਜ ਦੇ ਐਥਲੀਟਾਂ (ਲੜਕੇ ਅਤੇ ਲੜਕੀਆਂ ਦੋਵੇਂ) ਨੇ ਕੁਸ਼ਤੀ ਮੁਕਾਬਲਿਆਂ ਵਿੱਚ ਮੁਸਕਾਨ ਨੇ 57 ਕਿੱਲੋ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ, ਤਨੂ ਨੇ 59 ਕਿੱਲੋ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ, ਰਜਨੀ ਨੇ 62 ਕਿੱਲੋ ਵਰਗ ਵਿੱਚ ਸੋਨ ਤਗ਼ਮਾ, ਨਿਰਜਲਾ ਨੇ 68 ਕਿੱਲੋ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ । ਇਸੇ ਤਰ੍ਹਾਂ ਸੁਨੈਨਾ ਅਤੇ ਬਿਨੀ ਬਾਲਾ ਨੇ 55 ਕਿੱਲੋ ਅਤੇ 65 ਕਿੱਲੋ ਵਰਗ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ। ਸਾਹਿਲ ਕੁਮਾਰ ਨੇ 55 ਕਿੱਲੋ ਗ੍ਰੀਕੋ-ਰੋਮਨ ਕੁਸ਼ਤੀ ਮੁਕਾਬਲੇ ਵਿੱਚ ਸੋਨ ਤਗ਼ਮਾ, ਵਿਜੇ ਕੁਮਾਰ ਨੇ 60 ਕਿੱਲੋ ਵਰਗ ਵਿੱਚ ਕਾਂਸੀ ਦਾ ਤਗ਼ਮਾ ਅਤੇ ਨਿਖਿਲ ਨੇ 70 ਕਿੱਲੋ ਫ੍ਰੀਸਟਾਈਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਮੁਸਕਾਨ, ਤਨੂ, ਰਜਨੀ ਅਤੇ ਸਾਹਿਲ ਕੁਮਾਰ ਵੀ ਆਲ ਇੰਡੀਆ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਕਾਲਜ ਪ੍ਰਿੰਸੀਪਲ ਡਾ. ਆਰ.ਕੇ. ਤੁਲੀ ਨੇ ਖਿਡਾਰੀਆਂ ਅਤੇ ਕੋਚ ਆਕਾਸ਼ ਵਰਮਾ ਨੂੰ ਵਧਾਈ ਦਿੱਤੀ।
