ਐੱਸ ਐੱਮ ਐੱਸ ਲਗਾਉਣ ਖ਼ਿਲਾਫ਼ ਕੰਬਾਈਨ ਮਾਲਕਾਂ ਵੱਲੋਂ ਪ੍ਰਦਰਸ਼ਨ
ਸਰਕਾਰੀ ਨਿਰਦੇਸ਼ ਰੱਦ ਕਰਨ ਦੀ ਮੰਗ
Advertisement
ਕੰਬਾਈਨ ਸੰਘਰਸ਼ ਕਮੇਟੀ ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਵੱਲੋਂ ਅੱਜ ਤਰਨ ਤਾਰਨ-ਝਬਾਲ ਸੜਕ ’ਤੇ ਗੁਰਦੁਆਰਾ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਵਿਖੇ ਇਕੱਤਰਤਾ ਕਰਕੇ ਸਰਕਾਰ ਵੱਲੋਂ ਕੰਬਾਈਨ ਮਸ਼ੀਨਾਂ ਨੂੰ ਸੁਪਰਸਟਰਾ ਮੈਨੇਜਮੈਂਟ ਸਿਸਟਮ (ਐੱਸ ਐੱਮ ਐੱਸ) ਨਾ ਲਗਾਉਣ ਤੇ ਉਨ੍ਹਾਂ ਦੀਆਂ ਮਸ਼ੀਨਾਂ ਨਾ ਚੱਲਣ ਦੇਣ ਦੀ ਦਿੱਤੀ ਧਮਕੀ ਦੀ ਨਿਖੇਧੀ ਕੀਤੀ ਗਈ| ਜਥੇਬੰਦੀ ਦੇ ਆਗੂਆਂ ਸਰਕਾਰ ਨੂੰ ਇਸ ਸਬੰਧੀ ਜਾਰੀ ਨਿਰਦੇਸ਼ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਕੀਤੀ|
ਇਸ ਮੌਕੇ ਇਕੱਤਰ ਹੋਏ ਨਾਮ ਕੰਬਾਈਨ ਮਾਲਕਾਂ ਨੂੰ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਦੁਗਲਵਾਲਾ, ਭਾਗ ਸਿੰਘ ਕਲਸੀਆਂ ਤੇ ਲਿਖਿੰਦਰ ਸਿੰਘ, ਪਲਾਸੌਰ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਅੱਠ ਸਾਲ ਪਹਿਲਾਂ ਵੀ ਇਹ ਸਿਸਟਮ ਧੱਕੇ ਨਾਲ ਲਾਗੂ ਕਰਵਾਉਣ ਦੇ ਯਤਨ ਕੀਤੇ ਸਨ ਜਿਹੜੇ ਕੰਬਾਈਨ ਮਾਲਕਾਂ ਨੇ ਆਪਣੇ ਏਕੇ ਨਾਲ ਸਰਕਾਰ ਨੂੰ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ| ਆਗੂਆਂ ਕਿਹਾ ਕਿ ਜਥੇਬੰਦੀ ਸਰਕਾਰੀ ਜਬਰ ਦਾ ਜਵਾਬ ਇਕਜੁੱਟ ਹੋ ਕੇ ਦੇਵੇਗੀ| ਇਸ ਮੌਕੇ ਰਣਜੀਤ ਸਿੰਘ ਤੇਜਾਸਿੰਘ ਵਾਲਾ, ਅਮਰਜੋਤ ਸਿੰਘ ਦੀਨੇਵਾਲ, ਗੁਰਿੰਦਰ ਸਿੰਘ ਝਾਂਮਕਾ, ਗੁਰਪਾਲ ਸਿੰਘ ਪੰਡੋਰੀ, ਬਲਦੇਵ ਸਿੰਘ ਵਾਂ ਤਾਰਾਸਿੰਘ, ਚਰਨਜੀਤ ਸਿੰਘ ਅਲਗੋ, ਹੀਰਾ ਸਿੰਘ ਦੋਧੇ ਨੇ ਵੀ ਸੰਬੋਧਨ ਕੀਤਾ ਅਤੇ ਕੰਬਾਈਨਾਂ ਦੇ ਮਾਲਕਾਂ ਨੂੰ ਆਪਣਾ ਏਕਾ ਮਜ਼ਬੂਤ ਕਰਨ ਲਈ ਕਿਹਾ| ਕੰਬਾਈਨਾਂ ਦੇ ਮਾਲਕਾਂ ਨੇ ਤਰਨ ਤਾਰਨ ਸ਼ਹਿਰ ਦੇ ਅੰਮ੍ਰਿਤਸਰ ਬਿਪਾਸ ਬਾਈਪਾਸ ਤੱਕ ਮਾਰਚ ਕਰਕੇ ਸਰਕਾਰ ਦੀ ਅਰਥੀ ਸਾੜੀ|
Advertisement
Advertisement