ਕਣਕ ਦੀ 40 ਫ਼ੀਸਦੀ ਚੁਕਾਈ ਹੋਣ ਦਾ ਦਾਅਵਾ
ਸ਼ਾਹਕੋਟ: ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਉਂਦੀਆਂ 11 ’ਚੋਂ 10 ਮੰਡੀਆਂ ਵਿੱਚ 82 ਫੀਸਦੀ ਕਣਕ ਦੀ ਹੋਈ ਖਰੀਦ ’ਚੋਂ 40 ਫੀਸਦੀ ਕਣਕ ਦੀ ਚੁਕਾਈ ਕਰਵਾਈ ਜਾ ਚੁੱਕੀ ਹੈ। ਇਹ ਦਾਅਵਾ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ ਨੇ ਕੀਤਾ। ਉਨ੍ਹਾਂ ਦੱਸਿਆ...
Advertisement
ਸ਼ਾਹਕੋਟ: ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਉਂਦੀਆਂ 11 ’ਚੋਂ 10 ਮੰਡੀਆਂ ਵਿੱਚ 82 ਫੀਸਦੀ ਕਣਕ ਦੀ ਹੋਈ ਖਰੀਦ ’ਚੋਂ 40 ਫੀਸਦੀ ਕਣਕ ਦੀ ਚੁਕਾਈ ਕਰਵਾਈ ਜਾ ਚੁੱਕੀ ਹੈ। ਇਹ ਦਾਅਵਾ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਤੱਕ 4,20,058 ਕੁਇੰਟਲ ਕਣਕ ਖਰੀਦੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸ਼ਾਹਕੋਟ ਮੰਡੀ ਵਿੱਚ 9,8,631, ਮਲਸੀਆਂ ਵਿੱਚ 1,21,54, ਪੂੰਨੀਆਂ ਵਿੱਚ 66,520, ਲਸੂੜੀ ਵਿੱਚ 55,481, ਪਰਜੀਆਂ ਕਲਾਂ ਵਿੱਚ 65,667, ਕੁਲਾਰ ਵਿੱਚ 1,000, ਭੁੱਲਰ ਵਿੱਚ 7,501, ਤਲਵੰਡੀ ਸੰਘੇੜਾ ਵਿੱਚ 26,128, ਕੋਹਾੜ ਕਲਾਂ ਵਿੱਚ 41,012 ਅਤੇ ਸੋਹਲ ਜਗੀਰ ਦੀ ਮੰਡੀ ਵਿੱਚ 45,964 ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। -ਪੱਤਰ ਪ੍ਰੇਰਕ
Advertisement
Advertisement