ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਖ ਇੰਜਨੀਅਰ ਨੇ ਡੈਮ ਦਾ ਅਹੁਦਾ ਸੰਭਾਲਿਆ

ਰਣਜੀਤ ਸਾਗਰ ਡੈਮ ਪ੍ਰਾਜੈਕਟ ’ਤੇ ਕੰਮ ਕਰਦੇ ਕਲੈਰੀਕਲ ਯੂਨੀਅਨ ਅਤੇ ਦਰਜਾ-4 ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੈਣੀ ਦੀ ਅਗਵਾਈ ਹੇਠ ਤਬਦੀਲ ਹੋ ਕੇ ਆਏ ਮੁੱਖ ਇੰਜਨੀਅਰ ਉਪਕਰਨ ਪਾਲ ਸਿੰਘ ਨੂੰ ਮਿਲਿਆ ਅਤੇ ਕਾਰਜਭਾਰ ਸੰਭਾਲਣ ’ਤੇ ਗੁਲਦਸਤਾ ਭੇਟ ਕਰ...
ਮੁੱਖ ਇੰਜਨੀਅਰ ਦਾ ਸਵਾਗਤ ਕਰਦੇ ਹੋਏ ਯੂਨੀਅਨ ਆਗੂ।-ਫੋਟੋ: ਧਵਨ
Advertisement
ਰਣਜੀਤ ਸਾਗਰ ਡੈਮ ਪ੍ਰਾਜੈਕਟ ’ਤੇ ਕੰਮ ਕਰਦੇ ਕਲੈਰੀਕਲ ਯੂਨੀਅਨ ਅਤੇ ਦਰਜਾ-4 ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੈਣੀ ਦੀ ਅਗਵਾਈ ਹੇਠ ਤਬਦੀਲ ਹੋ ਕੇ ਆਏ ਮੁੱਖ ਇੰਜਨੀਅਰ ਉਪਕਰਨ ਪਾਲ ਸਿੰਘ ਨੂੰ ਮਿਲਿਆ ਅਤੇ ਕਾਰਜਭਾਰ ਸੰਭਾਲਣ ’ਤੇ ਗੁਲਦਸਤਾ ਭੇਟ ਕਰ ਕੇ ਸਵਾਗਤ ਕੀਤਾ। ਵਫ਼ਦ ਆਗੂਆਂ ਵਿੱਚ ਕਲੈਰੀਕਲ ਯੂਨੀਅਨ ਦੇ ਪ੍ਰਧਾਨ ਅਜੇ ਅਭਿਸ਼ੇਕ, ਸੀਪੀਐਫ ਯੂਨੀਅਨ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਯੋਗੇਸ਼ਵਰ ਸਲਾਰੀਆ, ਉਪ-ਪ੍ਰਧਾਨ ਰਣਜੀਤ ਸਿੰਘ, ਦਰਜਾ-4 ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਰਾਮ ਸਿੰਘ, ਜਨਰਲ ਸਕੱਤਰ ਹਰਜੀਤ ਸਿੰਘ ਅਤੇ ਹੋਰ ਮੁਲਾਜ਼ਮ ਆਗੂ ਸ਼ਾਮਲ ਸਨ।ਵਫ਼ਦ ਆਗੂਆਂ ਨੇ ਨਵ-ਤਾਇਨਾਤ ਚੀਫ਼ ਇੰਜਨੀਅਰ ਉਪਕਰਨ ਪਾਲ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਪਣੀਆਂ ਮੰਗਾਂ ਬਾਰੇ ਦੱਸਿਆ। ਮੁੱਖ ਇੰਜਨੀਅਰ ਉਪਕਰਨ ਪਾਲ ਸਿੰਘ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਐੱਸਈ ਐਡਮਿਨ ਹਰਜਿੰਦਰ ਪਾਲ ਸਿੰਘ, ਐੱਸਈ ਕੁਲਵਿੰਦਰ ਸਿੰਘ, ਐੱਸਡੀਓ ਅਜੇ ਰਾਮਪਾਲ ਅਤੇ ਪੀਏ ਸੁਰੇਸ਼ ਸ਼ਰਮਾ ਵੀ ਹਾਜ਼ਰ ਸਨ।

 

Advertisement

Advertisement