ਚੇਤਨਪ੍ਰੀਤ ਕੌਰ ਨੇ ਸੋਨ ਤਗ਼ਮਾ ਜਿੱਤਿਆ
ਡਾ. ਦੌਲਤ ਰਾਮ ਭੱਲਾ ਡੀ ਏ ਵੀ ਸੈਨਟੇਨਰੀ ਸਕੂਲ ਬਟਾਲਾ ਦੀ ਯੋਗ ਖਿਡਾਰਨ ਚੇਤਨਪ੍ਰੀਤ ਕੌਰ ਨੇ ਅੰਡਰ-19 ਛੇਵੀਂ ਯੋਗ ਆਸਣ ਸਪੋਰਟਸ ਵਿਸ਼ਵ ਕੱਪ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਹ ਮੁਕਾਬਲੇ ਹਰਿਆਣਾ ਦੇ ਸ਼ਹਿਰ ਕਰਨਾਲ ’ਚ ਕਰਵਾਏ ਗਏ। ਸਕੂਲ ਪ੍ਰਿੰਸੀਪਲ...
Advertisement
ਡਾ. ਦੌਲਤ ਰਾਮ ਭੱਲਾ ਡੀ ਏ ਵੀ ਸੈਨਟੇਨਰੀ ਸਕੂਲ ਬਟਾਲਾ ਦੀ ਯੋਗ ਖਿਡਾਰਨ ਚੇਤਨਪ੍ਰੀਤ ਕੌਰ ਨੇ ਅੰਡਰ-19 ਛੇਵੀਂ ਯੋਗ ਆਸਣ ਸਪੋਰਟਸ ਵਿਸ਼ਵ ਕੱਪ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਹ ਮੁਕਾਬਲੇ ਹਰਿਆਣਾ ਦੇ ਸ਼ਹਿਰ ਕਰਨਾਲ ’ਚ ਕਰਵਾਏ ਗਏ। ਸਕੂਲ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਦੱਸਿਆ ਕਿ ਚੇਤਨਪ੍ਰੀਤ ਕੌਰ ਨੇ ਵੱਖ-ਵੱਖ ਰਾਜਾਂ ਤੋਂ ਇਲਾਵਾ ਇਰਾਨ, ਜਪਾਨ, ਵਿਅਤਨਾਮ ਦੇ ਖਿਡਾਰੀਆਂ ਨੂੰ ਅੰਡਰ-19 ’ਚ ਪਛਾੜ ਕੇ ਸੋਨ ਤਗ਼ਮਾ ਜਿੱਤਿਆ ਹੈ। ਜੇਤੂ ਵਿਦਿਆਰਥਣ ਦਾ ਸਕੂਲ ਪਹੁੰਚਣ ’ਤੇ ਖੇਡ ਵਿਭਾਗ ਤੋਂ ਵਿਪਨ ਪੁਰੀ, ਰਾਜਵੰਤ ਕੌਰ, ਪਾਰਸ ਅਤੇ ਰਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਚੇਅਰਮੈਨ ਰਾਜੇਸ਼ ਕਵਾਤਰਾ, ਮੈਨੇਜਰ ਡਾ. ਨੀਰਾ ਸ਼ਰਮਾ, ਏ ਆਰ ਓ ਅੰਜਨਾ ਗੁਪਤਾ ਤੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਖਿਡਾਰਨ ਅਤੇ ਮਾਪਿਆਂ ਨੂੰ ਮੁਬਾਰਕਵਾਦ ਦਿੱਤੀ।
Advertisement
Advertisement
