ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਸਨਾਵਾਲ ’ਚ ਚੇਅਰਮੈਨ ਸੇਖਵਾਂ ਵੱਲੋਂ ਸੋਲਰ ਲਾਈਟਾਂ ਦਾ ਉਦਘਾਟਨ

ਪੱਤਰ ਪ੍ਰੇਰਕ ਧਾਰੀਵਾਲ, 23 ਜਨਵਰੀ ‘ਕਾਦੀਆਂ ਹਲਕੇ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।’ ਇਹ ਗੱਲ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਵਿਧਾਨ ਸਭਾ...
ਪਿੰਡ ਪਸਨਾਵਾਲ ਵਿੱਚ ਸੋਲਰ ਲਾਈਟਾਂ ਅਤੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਚੇਅਰਮੈਨ ਜਗਰੂਪ ਸਿੰਘ ਸੇਖਵਾਂ। -ਫੋਟੋ: ਪਸਨਾਵਾਲ
Advertisement

ਪੱਤਰ ਪ੍ਰੇਰਕ

ਧਾਰੀਵਾਲ, 23 ਜਨਵਰੀ

Advertisement

‘ਕਾਦੀਆਂ ਹਲਕੇ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।’ ਇਹ ਗੱਲ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਬਲਾਕ ਧਾਰੀਵਾਲ ਦੇ ਪਿੰਡ ਪਸਨਾਵਾਲ ਵਿੱਚ 8 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਲਗਾਈਆਂ 54 ਸੋਲਰ ਲਾਈਟਾਂ ਅਤੇ 7 ਲੱਖ 50 ਹਜ਼ਾਰ ਦੀ ਲਾਗਤ ਨਾਲ ਬਣਾਈਆਂ ਗਲੀਆਂ-ਨਾਲੀਆਂ ਸਮੇਤ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਹੀ। ਸੇਖਵਾਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ, ਨਸ਼ਾ ਮੁਕਤ ਪੰਜਾਬ ਬਣਾਉਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਲਈ ਉਪਰਾਲੇ ਜਾਰੀ ਹਨ।

ਚੇਅਰਮੈਨ ਜਗਰੂਪ ਸੇਖਵਾਂ ਨੇ ਪਿੰਡ ਵਾਸੀਆਂ ਦੀ ਮੰਗ ’ਤੇ ਮਹਿਰਾ ਬਰਾਦਰੀ ਲਈ ਧਰਮਸ਼ਾਲਾ, ਛੱਪੜਾਂ ਦੀ ਸਫਾਈ ਕਰਨ ਅਤੇ ਇਕ ਛੱਪੜ ਤੋਂ ਦੂਜੇ ਛੱਪੜ ਤੱਕ ਸੀਵਰੇਜ ਪਾਉਣ ਸਬੰਧੀ ਐਸਟੀਮੇਟ ਲਗਾ ਕੇ ਜਲਦ ਦੇਣ ਲਈ ਮੌਕੇ ’ਤੇ ਮੌਜੂਦ ਪੰਚਾਇਤੀ ਵਿਭਾਗ ਦੇ ਜੇਈ ਪਰਮਿੰਦਰ ਸਿੰਘ ਸੋਹਲ ਨੂੰ ਆਖਿਆ। ਇਸ ਮੌਕੇ ਸੀਨੀਅਰ ਆਗੂ ਸਾਬਕਾ ਸਰਪੰਚ ਗੁਰਨਾਮ ਸਿੰਘ ਰੰਧਾਵਾ, ਸਰਪੰਚ ਸਤਿੰਦਰ ਕੌਰ, ਪੰਚ ਰਛਪਾਲ ਮਸੀਹ, ਪੰਚ ਦਵਿੰਦਰ ਕੌਰ, ਵੀਰਪਾਲ ਕੌਰ, ਪਰਮਜੀਤ ਕੌਰ, ਲਖਵਿੰਦਰ ਸਿੰਘ ਭਿੰਡਰ ਪੀਏ, ਜੇਈ ਪਰਮਿੰਦਰ ਸਿੰਘ ਸੋਹਲ, ਪੰਚਾਇਤ ਸਕੱਤਰ ਜੁਗਰਾਜ ਸਿੰਘ, ਜੇਈ ਸਤਨਾਮ ਸਿੰਘ ਮਿਨਹਾਸ (ਵਾਟਰ ਸਪਲਾਈ ਵਿਭਾਗ), ਸਰਪੰਚ ਚਰਨਜੀਤ ਸਿੰਘ ਰਾਏਚੱਕ, ਸਰਪੰਚ ਰਛਪਾਲ ਸਿੰਘ ਫੈਜਾਉਲਾਚੱਕ, ਸਰਪੰਚ ਸੁਖਚੈਨ ਸਿੰਘ ਧਾਰੀਵਾਲ ਕਲਾਂ, ਸਰਪੰਚ ਜਗਤਾਰ ਸਿੰਘ ਡੇਹਰੀਵਾਲ ਦਰੋਗਾ, ਬਾਬਾ ਅਜੈਬ ਸਿੰਘ ਧਾਰੀਵਾਲ ਕਲਾਂ, ਪ੍ਰਧਾਨ ਅਮਰੀਕ ਸਿੰਘ ਆਦਿ ਹਾਜਰ ਸਨ।

Advertisement
Show comments