ਗੁਰੂ ਤੇਗ਼ ਬਹਾਦਰ ਨੂੰ ਸਮਰਪਿਤ ਸਮਾਰੋਹ ਕਰਵਾਇਆ
ਇੱਥੋਂ ਦੇ ਐੱਸਐੱਸਐੱਮ ਕਾਲਜ ਵਿੱਚ ਪ੍ਰਿੰਸੀਪਲ ਡਾ. ਆਰਕੇ ਤੁਲੀ ਦੀ ਪ੍ਰਧਾਨਗੀ ਹੇਠ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਵੱਲੋਂ ਗੁਰੂ ਤੇਗ਼ ਬਹਾਦਰ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ‘ਗੁਰੂ ਤੇਗ਼ ਬਹਾਦਰ ਦੇ ਵਿਚਾਰ ਅਤੇ ਅੱਜ ਦੀ ਨੌਜਵਾਨ ਪੀੜ੍ਹੀ’ ਵਿਸ਼ੇ ’ਤੇ ਇੱਕ ਵਿਸਥਾਰਤ...
Advertisement
ਇੱਥੋਂ ਦੇ ਐੱਸਐੱਸਐੱਮ ਕਾਲਜ ਵਿੱਚ ਪ੍ਰਿੰਸੀਪਲ ਡਾ. ਆਰਕੇ ਤੁਲੀ ਦੀ ਪ੍ਰਧਾਨਗੀ ਹੇਠ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਵੱਲੋਂ ਗੁਰੂ ਤੇਗ਼ ਬਹਾਦਰ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ‘ਗੁਰੂ ਤੇਗ਼ ਬਹਾਦਰ ਦੇ ਵਿਚਾਰ ਅਤੇ ਅੱਜ ਦੀ ਨੌਜਵਾਨ ਪੀੜ੍ਹੀ’ ਵਿਸ਼ੇ ’ਤੇ ਇੱਕ ਵਿਸਥਾਰਤ ਭਾਸ਼ਣ ਕਰਵਾਇਆ ਗਿਆ। ਪ੍ਰਸਿੱਧ ਬਹੁਪੱਖੀ ਲੇਖਕ ਡਾ. ਧਰਮਪਾਲ ਸਾਹਿਲ ਮੁੱਖ ਬੁਲਾਰੇ ਸਨ। ਪ੍ਰੋਗਰਾਮ ਦਾ ਸੰਚਾਲਨ ਕਰਨ ਵਾਲੇ ਪ੍ਰੋ. ਸੁਬੀਰ ਰਗਬੋਤਰਾ ਨੇ ਕੀਤਾ। ਵਿਭਾਗ ਮੁਖੀ ਪ੍ਰੋ. ਕੰਵਲਜੀਤ ਕੌਰ ਨੇ ਗੁਰੂ ਤੇਗ਼ ਬਹਾਦਰ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕੀਤੀ। ਮੁੱਖ ਬੁਲਾਰੇ ਡਾ. ਧਰਮਪਾਲ ਸਾਹਿਲ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਇੱਕ ਮਹਾਨ ਇਨਕਲਾਬੀ, ਦੂਰ-ਦਰਸ਼ੀ, ਯੁੱਗ ਦੇ ਸਿਰਜਣਹਾਰ, ਅਹਿੰਸਕ ਵਿਅਕਤੀ, ਸਾਰੇ ਧਰਮਾਂ ਦੇ ਰੱਖਿਅਕ ਅਤੇ ਇੱਕ ਮਨੁੱਖੀ ਦਾਨੀ ਸਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ। ਇਸ ਮੌਕੇ ਡਾ. ਧਰਮਪਾਲ ਸਾਹਿਲ ਦਾ ਨਾਵਲ ‘ਜ਼ਿੰਦਗੀ ਰੁਕਤੀ ਨਹੀਂ ਹੈ’ ਲੋਕ ਅਰਪਣ ਕੀਤਾ ਗਿਆ, ਜਿਸ ’ਤੇ ਪ੍ਰੋ. ਸੁਬੀਰ ਰਗਬੋਤਰਾ ਅਤੇ ਪ੍ਰੋ. ਅਮਨਜੀਤ ਕੌਰ ਨੇ ਪਰਚੇ ਪੜ੍ਹੇ। ਇਸ ਮੌਕੇ ਪ੍ਰੋ. ਪ੍ਰਬੋਧ ਗਰੋਵਰ, ਡਾ. ਰਾਜਨ ਹਾਂਡਾ, ਪ੍ਰੋ. ਨਵਿਤਾ, ਪ੍ਰੋ. ਸੁਸ਼ਮਾ, ਪ੍ਰੋ. ਰਮਨਜੀਤ ਕੌਰ, ਪ੍ਰੋ. ਹਰਸ਼ਿਤ ਭੱਲਾ ਅਤੇ ਪ੍ਰੋ. ਮਨਜੀਤ ਕੁਮਾਰੀ ਮੌਜੂਦ ਸਨ।
Advertisement
Advertisement