ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਲੁੱਟੀ

ਪੱਤਰ ਪ੍ਰੇਰਕ ਤਰਨ ਤਾਰਨ, 13 ਜੁਲਾਈ ਪਿੰਡ ਪਲਾਸੌਰ ਦੇ ਪੰਜਾਬ ਪੈਟਰੋ ਫ਼ਿਲਿੰਗ ਸਟੇਸ਼ਨ ਦੇ ਕਰਿੰਦੇ ਤੋਂ ਇੱਕ ਕਾਰ ਸਵਾਰ ਦੋ ਲੁਟੇਰੇ ਪਿਸਤੌਲ ਦਿਖਾ ਕੇ 21,000 ਰੁਪਏ ਲੁੱਟ ਕੇ ਲੈ ਗਏ| ਕਰਿੰਦੇ ਓਂਕਾਰ ਸਿੰਘ ਵਾਸੀ ਪੱਟੀ ਨੇ ਥਾਣਾ ਸਿਟੀ ਤਰਨ ਤਾਰਨ...
Advertisement

ਪੱਤਰ ਪ੍ਰੇਰਕ

ਤਰਨ ਤਾਰਨ, 13 ਜੁਲਾਈ

Advertisement

ਪਿੰਡ ਪਲਾਸੌਰ ਦੇ ਪੰਜਾਬ ਪੈਟਰੋ ਫ਼ਿਲਿੰਗ ਸਟੇਸ਼ਨ ਦੇ ਕਰਿੰਦੇ ਤੋਂ ਇੱਕ ਕਾਰ ਸਵਾਰ ਦੋ ਲੁਟੇਰੇ ਪਿਸਤੌਲ ਦਿਖਾ ਕੇ 21,000 ਰੁਪਏ ਲੁੱਟ ਕੇ ਲੈ ਗਏ| ਕਰਿੰਦੇ ਓਂਕਾਰ ਸਿੰਘ ਵਾਸੀ ਪੱਟੀ ਨੇ ਥਾਣਾ ਸਿਟੀ ਤਰਨ ਤਾਰਨ ਦੀ ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪੰਪ ’ਤੇ ਵਾਹਨਾਂ ਵਿੱਚ ਤੇਲ ਪਾਉਣ ਦਾ ਕੰਮ ਕਰ ਰਿਹਾ ਸੀ ਤਾਂ ਉੱਥੇ ਕਾਰ ਵਿੱਚ ਤੇਲ ਪਵਾਉਣ ਦੀ ਆੜ ਵਿੱਚ ਆਏ ਦੋ ਲੁਟੇਰੇ ਉਸ ਦੀ ਛਾਤੀ ’ਤੇ ਪਿਸਤੌਲ ਰੱਖ ਕੇ ਉਸ ਤੋਂ 21,000 ਰੁਪਏ ਲੁੱਟੇ ਕੇ ਫ਼ਰਾਰ ਹੋ ਗਏ| ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਮੌਕੇ ਦਾ ਨਿਰੀਖਣ ਕਰ ਕੇ ਧਾਰਾ 379- ਬੀ (2) ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਹੈ| ਇੱਕ ਹੋਰ ਵਾਰਦਾਤ ਵਿੱਚ ਇੱਕ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰੇ ਪਿੰਡ ਮਰਗਿੰਦਪੁਰਾ ਵਾਸੀ ਅਰਸ਼ ਸ਼ਰਮਾ ਤੋਂ ਉਸ ਦਾ ਮੋਟਰਸਾਈਕਲ ਅਤੇ 2000 ਰੁਪਏ ਲੁੱਟ ਕੇ ਲੈ ਗਏ| ਜਾਣਕਾਰੀ ਮੁਤਾਬਕ ਅਰਸ਼ ਸ਼ਰਮਾ ਮੋਟਰਸਾਈਕਲ ’ਤੇ ਪੱਟੀ ਤੋਂ ਆਪਣੇ ਪਿੰਡ ਨੂੰ ਪਰਤ ਰਿਹਾ ਸੀ ਕਿ ਉਸ ਨੂੰ ਅਕਬਰਪੁਰਾ ਨੇੜੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਘੇਰ ਕੇ ਉਸ ਦਾ ਮੋਟਰਸਾਈਕਲ ਅਤੇ ਪਰਸ ਲੁੱਟ ਕੇ ਲੈ ਗਏ| ਇਸ ਸਬੰਧੀ ਕੱਚਾ ਪੱਕਾ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ|

Advertisement
Tags :
ਕਰਿੰਦੇਨਕਦੀਪੈਟਰੋਲਲੁੱਟੀ