ਦੁਕਾਨਾਂ ਤੋਂ ਨਕਦੀ ਤੇ ਸਾਮਾਨ ਚੋਰੀ
ਸਰਹੱਦੀ ਖੇਤਰ ਦੇ ਕਸਬਾ ਖੇਮਕਰਨ ਦੇ ਚੌੜਾ ਬਾਜ਼ਾਰ ਦੀਆਂ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ ਗਿਆ। ਇਹ ਬਾਜ਼ਾਰ ਥਾਣਾ ਤੋਂ ਬਹੁਤਾ ਦੂਰ ਨਹੀਂ ਹੈ| ਪੁਲੀਸ ਨੇ ਅੱਜ ਇੱਥੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਤੋਂ ਪਤਾ...
Advertisement
ਸਰਹੱਦੀ ਖੇਤਰ ਦੇ ਕਸਬਾ ਖੇਮਕਰਨ ਦੇ ਚੌੜਾ ਬਾਜ਼ਾਰ ਦੀਆਂ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ ਗਿਆ। ਇਹ ਬਾਜ਼ਾਰ ਥਾਣਾ ਤੋਂ ਬਹੁਤਾ ਦੂਰ ਨਹੀਂ ਹੈ| ਪੁਲੀਸ ਨੇ ਅੱਜ ਇੱਥੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਿਆ ਕਿ ਪੰਜ ਚੋਰ ਬਰੀਜ਼ਾ ਕਾਰ ’ਤੇ ਆਏ| ਚੋਰਾਂ ਨੇ ਬਿਜਲੀ ਦੀ ਦੁਕਾਨ ਕਰਦੇ ਵਰਿੰਦਰ ਸਿੰਘ ਦੀ ਦੁਕਾਨ ਦਾ ਸ਼ਟਰ ਤੋਂ ਕੇ 10,000 ਰੁਪਏ ਅਤੇ ਦੋ ਲੱਖ ਰੁਪਏ ਦੇ ਕਰੀਬ ਦੀ ਤਾਂਬੇ ਦੀ ਤਾਰ ਦੇ ਬੰਡਲ ਚੋਰੀ ਕਰ ਲਏ| ਚੋਰਾਂ ਨੇ ਨਾਲ ਦੇ ਦੁਕਾਨਦਾਰ ਭਾਰਤ ਸੋਈ ਦੀ ਹਾਰਡ ਵੇਅਰ ਦੀ ਦੁਕਾਨ ਤੋਂ 22,000 ਰੁਪਏ ਅਤੇ ਸੰਦੀਪ ਕੁਮਾਰ ਮਹਿਤਾ ਦੀ ਵੀ ਹਾਰਡਵੇਅਰ ਦੀ ਦੁਕਾਨ ਤੋਂ 12,000 ਰੁਪਏ ਦੀ ਨਕਦੀ ਚੋਰੀ ਕੀਤੀ| ਚੋਰਾਂ ਨੇ ਇਕ ਹੋਰ ਦੁਕਾਨਦਾਰ ਸਰਵਣ ਕੁਮਾਰ ਦੀ ਦੁਕਾਨ ਦਾ ਸ਼ਟਰ ਤੋੜ ਕੇ 7000 ਰੁਪਏ ਚੋਰੀ ਕਰ ਲਏ| ਏਐੱਸਆਈ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੀਐੱਨਐੱਸ ਦੀ ਦਫ਼ਾ 331(4), 305 , 191(3) ਤੇ 190 ਅਧੀਨ ਕੇਸ ਦਰਜ ਕੀਤਾ ਗਿਆ ਹੈ|
Advertisement
Advertisement