ਜਾਤੀ ਸੂਚਕ ਸ਼ਬਦਾਵਲੀ ਵਰਤਣ ’ਤੇ ਤਿੰਨ ਖ਼ਿਲਾਫ਼ ਕੇਸ ਦਰਜ
ਇਥੇ ਸ਼ਹਿਰ ਦੇ ਮੁਹੱਲਾ ਨਾਨਕਸਰ ਦੇ ਵਾਸੀ ਗੁਰਜੀਤ ਸਿੰਘ ਖ਼ਿਲਾਫ਼ ਜਾਤੀ ਸੂਚਕ ਸ਼ਬਦ ਵਰਤਣ ਦੇ ਦੋਸ਼ ਹੇਠ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਤਿੰਨ ਜਣਿਆਂ ਖ਼ਿਲਾਫ਼ ਬੀਤੇ ਦਿਨ ਇਕ ਕੇਸ ਦਰਜ ਕੀਤਾ ਹੈ। ਗੁਰਜੀਤ ਸਿੰਘ ਬੀਤੇ ਦਿਨ ਇੱਥੇ ਪਿੱਦੀ ਪਿੰਡ...
Advertisement
ਇਥੇ ਸ਼ਹਿਰ ਦੇ ਮੁਹੱਲਾ ਨਾਨਕਸਰ ਦੇ ਵਾਸੀ ਗੁਰਜੀਤ ਸਿੰਘ ਖ਼ਿਲਾਫ਼ ਜਾਤੀ ਸੂਚਕ ਸ਼ਬਦ ਵਰਤਣ ਦੇ ਦੋਸ਼ ਹੇਠ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਤਿੰਨ ਜਣਿਆਂ ਖ਼ਿਲਾਫ਼ ਬੀਤੇ ਦਿਨ ਇਕ ਕੇਸ ਦਰਜ ਕੀਤਾ ਹੈ। ਗੁਰਜੀਤ ਸਿੰਘ ਬੀਤੇ ਦਿਨ ਇੱਥੇ ਪਿੱਦੀ ਪਿੰਡ ਸਥਿਤ ਅਦਾਲਤਾਂ ਤੋਂ ਪੇਸ਼ੀ ਭੁਗਤ ਕੇ ਵਾਪਸ ਆ ਰਿਹਾ ਸੀ। ਉਸ ਨਾਲ ਤਕਰਾਰ ਵਿੱਚ ਉਲਝਦਿਆਂ ਦਲਜੀਤ ਸਿੰਘ ਸੰਧੂ ਵਾਸੀ ਕਾਸਾ ਹੋਮ, ਲਾਂਡਰਾ ਰੋਡ, ਖਰੜ (ਮੁਹਾਲੀ) ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਨੇ ਜਾਤੀ ਸੂਚਕ ਸ਼ਬਦਾਵਲੀ ਦੀ ਵਰਤੋਂ ਕੀਤੀ। ਮਾਮਲੇ ਦੀ ਜਾਂਚ ਅਤੁਲ ਸੋਨੀ, ਡੀਐੱਸਪੀ ਗੋਇੰਦਵਾਲ ਸਾਹਿਬ ਵੱਲੋਂ ਕਰਨ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Advertisement
Advertisement