ਤਸ਼ੱਦਦ ਦੇ ਦੋਸ਼ ਹੇਠ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ
ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਕਸੇਲ ਦੇ ਵਾਸੀ ਉੱਤਮ ਸਿੰਘ ਦੀ ਲੜਕੀ ਰਾਜਬੀਰ ਕੌਰ (33) ’ਤੇ ਤਸ਼ਦੱਦ ਕਰਨ ’ਤੇ ਉਸ ਦੇ ਪਤੀ ਸਮੇਤ ਸਹੁਰਾ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ| ਜਾਂਚ ਅਧਿਕਾਰੀ...
Advertisement
ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਕਸੇਲ ਦੇ ਵਾਸੀ ਉੱਤਮ ਸਿੰਘ ਦੀ ਲੜਕੀ ਰਾਜਬੀਰ ਕੌਰ (33) ’ਤੇ ਤਸ਼ਦੱਦ ਕਰਨ ’ਤੇ ਉਸ ਦੇ ਪਤੀ ਸਮੇਤ ਸਹੁਰਾ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ| ਜਾਂਚ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਰਾਜਬੀਰ ਕੌਰ ਦੀ ਸ਼ਿਕਾਇਤ ਦੀ ਪੜਤਾਲ ਡੀ ਐੱਸ ਪੀ (ਕਰਾਈਮ ਅਗੇਂਸਟ ਵਿਮੈਨ ਐਂਡ ਚਿਲਡਰਨ) ਨੇ ਕੀਤੀ ਜਿਸ ਦੇ ਆਧਾਰ ’ਤੇ ਜਗਜੀਤ ਸਿੰਘ, ਉਸ ਦੇ ਭਰਾ ਗੁਰਵਿੰਦਰ ਸਿੰਘ, ਮਾਤਾ ਸੁਖਵਿੰਦਰ ਕੌਰ ਅਤੇ ਵਿਆਹੀ ਹੀ ਭੈਣ ਮਨਪ੍ਰੀਤ ਕੌਰ ਖਿਲਾਫ਼ ਬੀਤੇ ਕੱਲ੍ਹ ਬੀ ਐੱਨ ਐੱਸ ਦੀ ਦਫ਼ਾ 85, 316 (2) ਤੇ 61(2) ਅਧੀਨ ਕੇਸ ਦਰਜ ਕੀਤਾ ਗਿਆ ਹੈ| ਪੁਲੀਸ ਅਧਿਕਾਰੀ ਨੇ ਕੀਤੀ ਜਾਂਚ ਵਿੱਚ ਮੁਲਜ਼ਮਾਂ ਵੱਲੋਂ ਪੀੜਤ ’ਤੇ ਤਸ਼ਦੱਦ ਕਰਨ ਅਤੇ ਉਸਦੇ ਦਹੇਜ ਦਾ ਸਾਮਾਨ ਆਦਿ ਖੁਰਦ-ਬੁਰਦ ਕਰਨ ਦਾ ਦੋਸ਼ ਹੈ| ਕੇਸ ਦੇ ਮੁਲਜ਼ਮ ਫ਼ਰਾਰ ਹਨ|
Advertisement
Advertisement
