ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏ ਐੱਸ ਆਈ ਸਣੇ ਪੰਜ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ

ਦੋ ਮੁਲਜ਼ਮ ਕਾਬੂ; ਪੁਲੀਸ ਮੁਲਾਜ਼ਮ ਮੁਅੱਤਲ
Advertisement
ਜ਼ਿਲ੍ਹਾ ਪੁਲੀਸ ਨੇ ਸੀ ਆਈ ਏ ਸਟਾਫ਼ ਵਿੱਚ ਤਾਇਨਾਤ ਏ ਐੱਸ ਆਈ ਸੁਰਿੰਦਰ ਕੁਮਾਰ ਸਮੇਤ ਪੰਜ ਵਿਅਕਤੀਆਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਜੁਰਮ ਤਹਿਤ ਕੇਸ ਦਰਜ ਕੀਤਾ ਹੈ ਅਤੇ ਉਨ੍ਹਾਂ ਵਿੱਚੋਂ ਏ ਐੱਸ ਆਈ ਸੁਰਿੰਦਰ ਕੁਮਾਰ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਏ ਐੱਸ ਆਈ ਸੁਰਿੰਦਰ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਵਿੱਚ ਜੋਗਿੰਦਰ ਪਾਲ, ਪੂਰਨ ਚੰਦ ਅਤੇ ਉਸ ਦੀ ਪਤਨੀ ਪੂਜਾ ਦੇਵੀ ਵਾਸੀਆਨ ਪਿੰਡ ਦਰਸ਼ੋਪੁਰ, ਗੋਲੂ ਵਾਸੀ ਧੀਰਾ ਜੱਟਾਂ, ਅਤੇ ਏ ਐੱਸ ਆਈ ਸੁਰਿੰਦਰ ਕੁਮਾਰ ਵਾਸੀ ਗੁਰਦਾਸਪੁਰ ਸ਼ਾਮਲ ਹਨ। ਪੁਲੀਸ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰ ਰਹੀ ਹੈ।ਜਾਣਕਾਰੀ ਅਨੁਸਾਰ ਪੁਲੀਸ ਸਟੇਸ਼ਨ ਡਿਵੀਜ਼ਨ ਨੰਬਰ 2 ਦੀ ਪੁਲੀਸ ਪਾਰਟੀ ਨੇ ਸੂਚਨਾ ’ਤੇ ਕਾਰਵਾਈ ਕਰਦਿਆਂ ਦਰਸ਼ੋਪੁਰ ਨੇੜੇ ਇੰਡੀਅਨ ਆਇਲ ਪੈਟਰੋਲ ਪੰਪ ਦੇ ਨੇੜੇ ਇੱਕ ਵਰਨਾ ਗੱਡੀ ਨੂੰ ਰੋਕਿਆ ਅਤੇ ਉਸ ਦੀ ਤਲਾਸ਼ੀ ਲਈ। ਦਰਸ਼ੋਪੁਰ ਦਾ ਰਹਿਣ ਵਾਲਾ ਜੋਗਿੰਦਰ ਪਾਲ ਗੱਡੀ ਵਿੱਚ ਬੈਠਾ ਸੀ। ਤਲਾਸ਼ੀ ਦੌਰਾਨ ਪੁਲੀਸ ਨੇ ਗੱਡੀ ਵਿੱਚੋਂ 12 ਗ੍ਰਾਮ 8 ਮਿਲੀਗ੍ਰਾਮ ਹੈਰੋਇਨ ਅਤੇ 17,000 ਰੁਪਏ ਡਰੱਗ ਮਨੀ ਬਰਾਮਦ ਕੀਤੀ। ਮੁਲਜ਼ਮ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਜਦੋਂ ਪੁਲੀਸ ਨੇ ਮੁਲਜ਼ਮ ਜੋਗਿੰਦਰ ਪਾਲ ਨਾਲ ਗੱਲ ਕੀਤੀ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਹ ਅਤੇ ਉਸ ਦਾ ਭਰਾ ਪੂਰਨ ਚੰਦ, ਧੀਰਾ ਜੱਟਾਂ ਦੇ ਰਹਿਣ ਵਾਲੇ ਗੋਲੂ ਤੋਂ ਹੈਰੋਇਨ ਖਰੀਦਦੇ ਹਨ ਅਤੇ ਇਸ ਨੂੰ ਅੱਗੇ ਵੇਚਦੇ ਹਨ। ਮੁਲਜ਼ਮ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦੀ ਭਰਜਾਈ, ਪੂਜਾ ਦੇਵੀ ਘਰ ਵਿੱਚ ਨਸ਼ੀਲੇ ਪਦਾਰਥਾਂ ਦਾ ਪ੍ਰਬੰਧਨ ਕਰਦੀ ਹੈ ਅਤੇ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ। ਜਦੋਂ ਪੁਲੀਸ ਨੇ ਜੋਗਿੰਦਰ ਪਾਲ ਦੇ ਘਰ ਦੀ ਤਲਾਸ਼ੀ ਲਈ ਤਾਂ 42 ਗ੍ਰਾਮ ਹੈਰੋਇਨ ਅਤੇ ਤੋਲਣ ਵਾਲਾ ਇੱਕ ਬਿਜਲਈ ਕੰਡਾ ਵੀ ਬਰਾਮਦ ਹੋਇਆ।

ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਏ ਐੱਸ ਆਈ ਸੁਰਿੰਦਰ ਕੁਮਾਰ, ਜੋ ਪਹਿਲਾਂ ਪਠਾਨਕੋਟ ਵਿੱਚ ਸੀ ਆਈ ਏ ਸਟਾਫ਼ ਵਿੱਚ ਨੌਕਰੀ ਕਰਦਾ ਸੀ, ਨਸ਼ਿਆਂ ਦਾ ਆਦੀ ਹੋ ਗਿਆ ਸੀ ਅਤੇ ਮੁਲਜ਼ਮਾਂ ਕੋਲੋਂ ਨਸ਼ਾ ਖਰੀਦਦਾ ਸੀ। ਇਸ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਸੁਰਿੰਦਰ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਏ ਐੱਸ ਆਈ ਸੁਰਿੰਦਰ ਕੁਮਾਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਵਿਭਾਗ ਵੱਲੋਂ ਉਸ ਵਿਰੁੱਧ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

 

Advertisement
Show comments