ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁੱਟਮਾਰ ਦੇ ਦੋਸ਼ ਹੇਠ ਨੌਂ ਖ਼ਿਲਾਫ਼ ਕੇਸ

ਧਾਰੀਵਾਲ: ਪਿੰਡ ਆਲੋਵਾਲ ਦੇ ਇੱਕ ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਕਰਨ, ਚੋਰੀ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਥਾਣਾ ਧਾਰੀਵਾਲ ਦੀ ਪੁਲੀਸ ਨੇ ਤਿੰਨ ਅਣਪਛਾਤਿਆਂ ਸਣੇ 9 ਵਿਰੁੱਧ ਕੇਸ ਦਰਜ ਕੀਤਾ ਹੈ। ਤੀਰਥ ਸਿੰਘ ਨੇ ਪੁਲੀਸ ਨੂੰ ਦੱਸਿਆ...
Advertisement

ਧਾਰੀਵਾਲ:

ਪਿੰਡ ਆਲੋਵਾਲ ਦੇ ਇੱਕ ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਕਰਨ, ਚੋਰੀ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਥਾਣਾ ਧਾਰੀਵਾਲ ਦੀ ਪੁਲੀਸ ਨੇ ਤਿੰਨ ਅਣਪਛਾਤਿਆਂ ਸਣੇ 9 ਵਿਰੁੱਧ ਕੇਸ ਦਰਜ ਕੀਤਾ ਹੈ। ਤੀਰਥ ਸਿੰਘ ਨੇ ਪੁਲੀਸ ਨੂੰ ਦੱਸਿਆ ਉਸ ਦੀ ਲੜਕੀ ਗੁਰਵਿੰਦਰ ਕੌਰ ਦੀ ਸ਼ਾਦੀ ਸਾਲ 2013 ’ਚ ਬਿਕਰਮਜੀਤ ਸਿੰਘ ਨਾਲ ਹੋਈ ਸੀ। ਉਹ ਵਿਆਹ ਤੋਂ ਬਾਅਦ ਗੁਰਵਿੰਦਰ ਕੌਰ ਦੀ ਕੁੱਟਮਾਰ ਕਰਦਾ ਸੀ। ਬਿਕਰਮਜੀਤ ਸਿੰਘ ਨੇ 23 ਮਈ 2024 ਨੂੰ ਗੁਰਵਿੰਦਰ ਕੌਰ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਤੇ ਉਹ ਪੇਕੇ ਘਰ ਆ ਗਈ। ਉਨ੍ਹਾਂ ਦੱਸਿਆ ਕਿ ਕੱਲ੍ਹ ਗੁਰਦਿਆਲ ਸਿੰਘ, ਸਿਮਰਨਜੀਤ ਸਿੰਘ, ਬਿਕਰਮਜੀਤ ਸਿੰਘ, ਕਰਮਜੀਤ ਕੌਰ, ਨਿਸਾਨ ਸਿੰਘ, ਸਾਗਰ ਤੇ ਤਿੰਨ ਅਣਪਛਾਤਿਆਂ ਨੇ ਉਨ੍ਹਾਂ ਦੇ ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਕੀਤੀ, ਉਹ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਚੋਰੀ ਕਰ ਕੇ ਲੈ ਗਏ ਤੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਸਹਾਇਕ ਸਬ-ਇੰਸਪੈਕਟਰ ਜਗਦੀਸ਼ ਸਿੰਘ ਨੇ ਦੱਸਿਆ ਪੁੁਲੀਸ ਨੇ ਗੁਰਦਿਆਲ ਸਿੰਘ, ਸਿਮਰਨਜੀਤ ਸਿੰਘ, ਬਿਕਰਮਜੀਤ ਸਿੰਘ, ਕਰਮਜੀਤ ਕੌਰ, ਨਿਸਾਨ ਸਿੰਘ, ਸਾਗਰ ਅਤੇ ਤਿੰਨ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ

Advertisement

Advertisement