ਕਾਰ ਟਰਾਲੀ ਨਾਲ ਟਕਰਾਈ; ਲੜਕੇ ਦੀ ਮੌਤ
ਤਿੰਨ ਗੰਭੀਰ ਜ਼ਖ਼ਮੀ; ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਪਰਤ ਰਿਹਾ ਸੀ ਪਰਿਵਾਰ
Advertisement
ਮੁਕੇਰੀਆਂ ਰੋਡ ’ਤੇ ਸਥਿਤ ਪਿੰਡ ਜਗਤਪੁਰ ਕੋਲ ਕਾਰ ਗੰਨੇ ਨਾਲ ਭਰੀ ਟਰਾਲੀ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ। ਘਟਨਾ ਵਿੱਚ ਕਾਰ ਸਵਾਰ ਨਾਬਾਲਗ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਲੋਕ ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਬਟਾਲਾ ਪਰਤ ਰਹੇ ਸਨ। ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਟਰਾਲੀ ਦੇ ਮ੍ਰਿਤਕ ਲੜਕੇ ਦੀ ਪਛਾਣ ਨਿਤਿਸ਼ ਕੁਮਾਰ ਵਾਸੀ ਗਾਂਧੀ ਕੈਂਪ, ਬਟਾਲਾ ਵਜੋਂ ਹੋਈ ਹੈ। ਕਾਰ ਸਵਾਰ ਤਰਸੇਮ ਸਿੰਘ, ਸਿਮਰਨ ਅਤੇ ਨੈਨਸੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਰਾਣਾ ਸਾਲਾ ਦੀ ਪੁਲੀਸ ਮੌਕੇ ’ਤੇ ਪੁੱਜ ਗਈ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਮੁਕੇਰੀਆਂ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ। ਤਰਸੇਮ ਸਿੰਘ ਤੇ ਸਿਮਰਨ ਨੂੰ ਜ਼ਿਆਦਾ ਸੱਟਾਂ ਕਾਰਨ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ ਜਦਕਿ ਨੈਨਸੀ ਦਾ ਇਲਾਜ ਮੁਕੇਰੀਆਂ ਦੇ ਸਿਵਲ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ।
Advertisement
Advertisement
