ਜ਼ਿਮਨੀ ਚੋਣ: ਆਜ਼ਾਦ ਉਮੀਦਵਾਰ ਕੋਮਲਪ੍ਰੀਤ ਸਿੰਘ ਭਾਜਪਾ ’ਚ ਸ਼ਾਮਲ
ਭਾਜਪਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਭਰਵਾਂ ਬਲ ਮਿਲਿਆ ਜਦੋਂ ਤਰਨ ਤਾਰਨ ਤੋਂ ਆਜ਼ਾਦ ਉਮੀਦਵਾਰ ਕੋਮਲਪ੍ਰੀਤ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ| ਵਰਣਨਯੋਗ ਹੈ ਕਿ ਕੋਮਲਪ੍ਰੀਤ ਸਿੰਘ ਤਰਨ ਤਾਰਨ ਦੇ ਮਰਹੂਮ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਭਣੇਵੇਂ...
Advertisement
ਭਾਜਪਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਭਰਵਾਂ ਬਲ ਮਿਲਿਆ ਜਦੋਂ ਤਰਨ ਤਾਰਨ ਤੋਂ ਆਜ਼ਾਦ ਉਮੀਦਵਾਰ ਕੋਮਲਪ੍ਰੀਤ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ| ਵਰਣਨਯੋਗ ਹੈ ਕਿ ਕੋਮਲਪ੍ਰੀਤ ਸਿੰਘ ਤਰਨ ਤਾਰਨ ਦੇ ਮਰਹੂਮ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਭਣੇਵੇਂ ਹਨ ਅਤੇ ਉਹ ਲਗਪਗ ਤਿੰਨ ਸਾਲ ਡਾ. ਸੋਹਲ ਦੇ ਨਿੱਜੀ ਸਹਾਇਕ (ਪੀ ਏ) ਵਜੋਂ ਇਲਾਕੇ ਅੰਦਰ ਵਿਚਰਦੇ ਰਹੇ ਹਨ| ਉਨ੍ਹਾਂ ਨੂੰ ਭਾਜਪਾ ’ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਲਾਕੇ ਦੇ ਝਬਾਲ ਦੇ ਦੌਰੇ ਦੌਰਾਨ ਸ਼ਾਮਲ ਕਰਵਾਇਆ| ਕੋਮਲਪ੍ਰੀਤ ਸਿੰਘ ਨੇ ਕਿਹਾ ਕਿ ਉਹ ਹਲਕੇ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਵਰਤਮਾਨ ਲੀਡਰਸ਼ਿਪ ਵਲੋਂ ਕਥਿਤ ਤੌਰ ਤੇ ਇਕ ਸਾਜ਼ਿਸ਼ ਤਹਿਤ ਅੱਖੋਂ ਪਰੋਖੇ ਕੀਤੇ ਜਾਣ ਤੋਂ ਦੁੱਖੀ ਚਲ ਰਹੇ ਸਨ| ਹਰਿਆਣਾ ਦੇ ਮੁੱਖ ਮੰਤਰੀ ਸੈਣੀ ਝਬਾਲ ਵਿਖੇ ਪਾਰਟੀ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਇਕ ਇਕੱਠ ਨੂੰ ਸੰਬੋਧਨ ਕਰਨ ਆਏ ਸਨ|
Advertisement
Advertisement
