ਟੈਂਕਰ ਨਾਲ ਟਕਰਾਉਣ ਮਗਰੋਂ ਬੱਸ ਪਲਟੀ
ਬੱਸ ਚਾਲਕ ਅਤੇ ਸਹਾਇਕ ਨੂੰ ਮਾਮੂਲੀ ਸੱਟਾਂ ਲੱਗੀਆਂ
Advertisement
ਇੱਥੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲੀਸ ਵੱਲੋਂ ਪੁਖਤਾ ਇੰਤਜ਼ਾਮ ਨਾ ਹੋਣ ਕਾਰਨ ਮੁੱਖ ਚੌਕ ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਲੈਣ ਜਾ ਰਹੀ ਬੱਸ ਟੈਂਕਰ ਨਾਲ ਟਕਰਾ ਕੇ ਪਲਟ ਗਈ ਹੈ। ਹਾਦਸਾ ਹੋਣ ਮੌਕੇ ਡਰਾਈਵਰ ਅਤੇ ਉਸ ਦੇ ਸਹਾਇਕ ਹੀ ਬੱਸ ਵਿੱਚ ਸਵਾਰ ਸਨ। ਪ੍ਰਾਈਵੇਟ ਕਾਲਜ ਦੀ ਬੱਸ, ਜੋ ਜਲੰਧਰ ਤੋਂ ਕਰਤਾਰਪੁਰ ਵਾਲੇ ਪਾਸੇ ਜਾ ਰਹੀ ਸੀ, ਟਰੱਕ ਨਾਲ ਟਕਰਾ ਕੇ ਪਲਟ ਗਈ। ਹਾਦਸੇ ਵਿੱਚ ਬੱਸ ਚਾਲਕ ਦਵਿੰਦਰ ਸਿੰਘ ਵਾਸੀ ਪਿੰਡ ਅਮਾਨਤਪੁਰ ਅਤੇ ਪਰਮਜੀਤ ਸਿੰਘ ਵਾਸੀ ਖੁਟੀਕਾ ਮੁਹੱਲਾ ਕਰਤਾਰਪੁਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਸਬੰਧੀ ਥਾਣਾ ਕਰਤਾਰਪੁਰ ਦੇ ਮੁਖੀ ਰਮਨਦੀਪ ਸਿੰਘ ਨੇ ਕਿਹਾ ਕਿ ਮੁੱਖ ਚੌਕ ਵਿੱਚ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲੀਸ ਦੀ ਨਫ਼ਰੀ ਵਧਾ ਦਿੱਤੀ ਜਾਵੇਗੀ।
Advertisement
Advertisement
